Fri, Apr 19, 2024
Whatsapp

ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ

Written by  Shanker Badra -- August 31st 2019 02:12 PM
ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ

ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ

ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ:ਚੰਡੀਗੜ੍ਹ : ਭਾਰਤ ਦੀ ਮਹਾਨ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੀ ਅੱਜ ਜਨਮ ਸ਼ਤਾਬਦੀ ਹੈ। ਜਿਸ ਕਰਕੇ ਗੂਗਲ ਨੇ ਡੂਡਲ ਬਣਾ ਕੇ ਮਹਾਨ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨੇ ਆਪਣੇ ਜੀਵਨ ਕਾਲ 'ਚ 100 ਤੋਂ ਜ਼ਿਆਦਾ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਦਾ ਕਈ ਭਾਸ਼ਾਵਾਂ 'ਚ ਅਨੁਵਾਦ ਵੀ ਹੋ ਚੁੱਕਾ ਹੈ। ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬੀ ਕਵਿਤਾ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਲਈ ਜਾਣਿਆ ਜਾਂਦਾ ਹੈ। [caption id="attachment_334815" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਅੰਮ੍ਰਿਤਾ ਪ੍ਰੀਤਮ ਇੱਕ ਅਜਿਹਾ ਨਾਂ ਜੋ ਆਪਣੇ ਜ਼ਮਾਨੇ ਵਿੱਚ ਵੱਖ-ਵੱਖ ਕਾਰਣਾਂ ਕਰਕੇ ਮਸ਼ਹੂਰ ਰਿਹਾ ਹੈ। ਅੰਮ੍ਰਿਤਾ ਜਿੰਨੀ ਖੂਬਸੂਰਤ ਖ਼ੁਦ ਸੀ, ਓਨੇ ਹੀ ਸੁੰਦਰ ਲਫ਼ਜ਼ਾਂ ਵਿੱਚ ਉਸਨੇ ਸਾਹਿਤ ਨੂੰ ਕਾਗਜ਼ ਉੱਤੇ ਉਕੇਰ ਦਿੱਤਾ। ਅੰਮ੍ਰਿਤਾ ਨੇ ਆਪਣੀਆਂ ਕਵਿਤਾਵਾਂ, ਨਜ਼ਮਾਂ ਤੇ ਕਹਾਣੀਆਂ ਦੇ ਨਾਲ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਕਾਇਲ ਕਰ ਦਿੱਤਾ। 31 ਅਗਸਤ, 1919 ਵਿੱਚ ਲਾਹੌਰ ਦੇ ਗੁਜਰਾਂਵਾਲਾ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲੀ ਪਹਿਲੀ ਮਹਿਲਾ ਕਵੀ ਬਣੀ। [caption id="attachment_334814" align="aligncenter" width="300"] Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਪਰਛਾਈਆਂ ਫੜਣ ਵਾਲਿਓ ਛਾਤੀ ਵਿੱਚ ਬਲਦੀ ਅੱਗ ਦੀ ਪਰਛਾਈ ਨਹੀਂ ਹੁੰਦੀ। ਅੰਮ੍ਰਿਤਾ ਪ੍ਰੀਤਮ ਪੰਜਾਬ ਦੀ ਉਹ ਧੀ ਜੋ ਸਦਾ ਔਰਤਾਂ ਦੀ ਆਜ਼ਾਦੀ ਅਤੇ ਔਰਤਾਂ ਦੇ ਹੱਕਾਂ ਲਈ ਆਪਣੀ ਕਲਮ ਨਾਲ ਕੋਰੇ ਕਾਗਜ਼ ਉੱਤੇ ਤਕਰੀਬਨ 6 ਦਹਾਕੇ ਵਿੱਚ ਅਨੇਕਾਂ ਹੀ ਕਵਿਤਾਵਾਂ,ਨਾਵਲ, ਜੀਵਨੀਆਂ, ਨਿਬੰਧਾਂ ਅਤੇ ਹੋਰ ਸਾਹਿਤਿਕ ਵਿਧਾਵਾਂ ਵਿੱਚ 100 ਤੋਂ ਵੱਧ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੀ ਹੈ। [caption id="attachment_334807" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਸ਼ਾਇਦ ਅੰਮ੍ਰਿਤਾ ਪ੍ਰੀਤਮ ਨੂੰ ਨਮੋਸ਼ੀ,ਲਿਖਣ ਅਤੇ ਇਸ਼ਕ ਦੀ ਜਾਂਚ ਗੁੜਤੀ ਵਿੱਚ ਹੀ ਮਿਲੀ ਸੀ। ਅੰਮ੍ਰਿਤਾ ਪ੍ਰੀਤਮ ਦੇ ਪਿਤਾ ਜੀ ਕਰਤਾਰ ਸਿੰਘ ਹਿੱਤ ਅਧਿਆਤਮਿਕ,ਧਾਰਮਿਕ ਅਤੇ ਫ਼ਕੀਰੀ ਵਾਲਾ ਜੀਵਨ ਬਤੀਤ ਕਰਦੇ ਸਨ।ਅੰਮ੍ਰਿਤਾ ਨੇ 1919 ਵਿੱਚ 31 ਅਗਸਤ ਵਾਲੇ ਦਿਨ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਵਿੱਚ ਜਨਮ ਲਿਆ। ਨੰਨ੍ਹੀ ਉਮਰ ਵਿੱਚ ਹੀ ਮਾਤਾ ਨਾਲ ਮੋਹ ਦੀਆਂ ਤੰਦਾਂ ਦਾ ਸਾਥ ਛੁੱਟ ਗਿਆ। [caption id="attachment_334804" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਹਾਲਾਂਕਿ ਅੰਮ੍ਰਿਤਾ ਨੇ ਅੱਲੜ ਉਮਰ ਵਿੱਚ ਹੀ ਆਪਣੇ ਜਜ਼ਬਾਤ ਕਾਗਜ ਤੇ ਉਤਾਰਨੇ ਸ਼ੁਰੂ ਕਰ ਦਿਤੇ ਸਨ ਪਰ ਉਮਰ ਦੇ ਸੋਲ੍ਹਵੇਂ ਸਾਲ ਨੇ ਅੰਮ੍ਰਿਤਾ ਨੂੰ ਇੱਕ ਨਵਾਂ ਮੋੜ ਦਿੱਤਾ।ਅੰਮ੍ਰਿਤਾ ਤੋਂ ਅੰਮ੍ਰਿਤਾ ਪ੍ਰੀਤਮ ਬਣ ਗਈ ਭਾਵ ਆਪਣੇ ਪਿਤਾ ਦੇ ਕਹਿਣ ਤੇ ਪ੍ਰੀਤਮ ਸਿੰਘ ਨਾਲ ਵਿਆਹ ਕਰਵਾ ਲਿਆ ਤਾਂ ਅੰਮ੍ਰਿਤਾ ਪ੍ਰੀਤਮ ਵਜੋਂ ਜਾਣੀ ਅਤੇ ਪ੍ਰਸਿੱਧ ਹੋਈ। [caption id="attachment_334808" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਅੰਮ੍ਰਿਤਾ ਦੇ ਜੀਵਨ ਦੀ ਇਹ ਬੜੀ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਅੰਮ੍ਰਿਤਾ ਮੁਹੱਬਤ ਕਰਦੀ ਸੀ ਉਹਨਾਂ ਦਾ ਨਾਮ ਕਦੇ ਆਪਣੇ ਨਾਲ ਜੋੜ ਨਾ ਸਕੀ ਅਤੇ ਜਿਸ ਨਾਲ ਉਸ ਨੇ ਜਿੰਦਗੀ ਦੀਆਂ ਬਾਹਰ ਨਹੀਂ ਮਾਣੀਆ ਉਸਦੇ ਨਾਮ ਨੂੰ ਤਾਂ ਉਮਰ ਆਪਣੇ ਪਰਛਾਂਵੇ ਵਾਂਗ ਰੱਖਿਆ। ਪ੍ਰੀਤਮ ਨਾਲ ਵਿਆਹ ਤੋਂ ਅੰਮ੍ਰਿਤਾ ਦੇ 2 ਬੱਚਿਆਂ ਪੁੱਤਰ ਨਵਰਾਜ ਅਤੇ ਪੁੱਤਰੀ ਕੁੰਦਲਾ ਨੇ ਜਨਮ ਲਿਆ।ਦੇਸ਼ ਦੀ ਵੰਡ ਨਾਲ ਅੰਮ੍ਰਿਤਾ ਦੀ ਰੂਹ ਹਲੂਣ ਗਈ ਤੇ ਉਸਨੇ ਵਾਰਿਸ਼ ਸ਼ਾਹ ਨੂੰ ਆਖਦਿਆਂ ਲਿਖਿਆ ….. [caption id="attachment_334806" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ ! ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ! ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ -ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ! ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਅਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ ਲਾਗਾਂ ਕੀਲੇ ਲੋਕ ਮੁੰਹ ਬੱਸ ਫਿਰ ਡੰਗ ਹੀ ਡੰਗ ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ… ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ ਇਹੀ ਨਹੀਂ ਪਿੰਜਰ ਨਾਵਲ ਵਿੱਚ ਜੋ ਸਿਰਜਿਆ ਉਸਨੂੰ ਪੜ ਕੇ ਇੰਝ ਲੱਗਦਾ ਹੈ ਕਿ ਜੇਕਰ ਇਹ ਦ੍ਰਿਸ਼ ਸਚਾਈ ਹੋਣ ਤਾਂ ਉਹ ਸੰਤਾਪ ਕਿੰਨਾ ਖੌਫਨਾਕ ਹੋਵੇਗਾ ਜੋ ਲਾਸ਼ਾ ਨੂੰ ਵੀ ਕਾਬਾਂ ਦਿੰਦਾ ਹੈ। [caption id="attachment_334807" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਅੰਮ੍ਰਿਤਾ ਪ੍ਰੀਤਮ ਦੀਆਂ ਜੇਕਰ ਰਚਨਾਵਾਂ ਦੀ ਗੱਲ ਕਰੀਏ ਤਾਂ ਸੂਚੀ ਬਹੁਤ ਲੰਬੀ ਹੈ। 1946 ‘ਚ ਜੈ ਸ੍ਰੀ,1949 ‘ਚ ਡਾਕਟਰ ਦੇਵ,1950 ‘ਚ ਪਿੰਜਰ,1952 ‘ਚ ਆਹਲਣਾ,1958 ‘ਚ ਅੱਸ਼ੂ ,1959 ‘ਚ ਇਕ ਸਵਾਲ,1961 ‘ਚ ਬੰਦ ਦਰਵਾਜਾ,1963 ‘ਚ ਰੰਗ ਦਾ ਪੱਤਾ,1964 ‘ਚ ਇਕ ਸੀ ਅਨੀਤਾ,1964 ‘ਚ ਚੱਕ ਨੰਬਰ ਛੱਤੀ,1965 ‘ਚ ਧਰਤੀ ਸਾਗਰ ਤੇ ਸਿੱਪੀਆਂ ਅਜਿਹੀਆਂ ਅਨੇਕਾਂ ਹੀ ਰਚਨਾਵਾਂ ਹਨ।ਜਿੰਨੀ ਹੀ ਅੰਮ੍ਰਿਤਾ ਦੀ ਕਲਮ ਰੋਚਕ ਸੀ ਉਸ ਨਾਲੋਂ ਵੀ ਵੱਧ ਅੰਮ੍ਰਿਤਾ ਦੀ ਨਿਜੀ ਜਿੰਦਗੀ ਸੀ ਇਕ ਮੁਸ਼ਾਇਰੇ ਦੌਰਾਨ ਲਾਹੌਰ ਨੂੰ ਜਾਂਦੇ ਸਮੇ ਲੋਪੋ ਕੇ ਪਿੰਡ ਵਿੱਚ ਤਕਰੀਬਨ 15 ਲੋਕਾਂ ਨਾਲ ਭਰੀ ਬੱਸ ਵਿੱਚ ਉਹ 14 ਲੋਕਾਂ ਨੂੰ ਜਾਣਦੀ ਸੀ ‘ਤੇ ਜਿਸ 15ਵੇਂ ਨੂੰ ਉਹ ਨਹੀਂ ਜਾਣਦੀ ਸੀ ਉਹ ਸੀ ਸ਼ਾਹਿਰ। [caption id="attachment_334808" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਪਹਿਲੀ ਤੱਕਣੀ ਵਿੱਚ ਹੀ ਉਹ ਸ਼ਾਹਿਰ ਉਸਨੂੰ ਭਾ ਗਿਆ ਅਤੇ ਤਮਾਮ ਉਮਰ ਸ਼ਾਹਿਰ ਉਸਦੇ ਸਾਹਾਂ ਵਿੱਚ ਬਸ ਗਿਆ। ਹਾਲਾਂਕਿ ਉਹ ਸ਼ਾਹਿਰ ਦੇ ਆਪਣੇ ਰਿਸ਼ਤੇ ਨੂੰ ਕੋਈ ਨਾਮ ਨਹੀਂ ਦੇ ਪਾਈ ਪਰ ਸ਼ਾਹਿਰ ਨਾਲ ਉਸਦੀ ਮੁਹੱਬਤ ਇਸ ਕਦਰ ਸੀ ਕਿ ਵਹਿਲੇ ਸਮੇਂ ਵਿੱਚ ਵੀ ਉਹ ਸ਼ਾਹਿਰ- ਸ਼ਾਹਿਰ ਲਿਖਦੀ ਰਹਿੰਦੀ। [caption id="attachment_334809" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਇੱਕ ਵਾਰ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਣਾ ਸੀ ਤਮਾਮ ਪੱਤਰਕਾਰ ਅੰਮ੍ਰਿਤਾ ਦੀ ਉਹ ਕਵਿਤਾ ਲਿਖਦੀ ਦੀ ਉਹ ਫੋਟੋ ਖਿੱਚਣਾ ਚਾਹੁੰਦੇ ਸਨ ਅੰਮ੍ਰਿਤਾ ਲਿਖਦੀ ਰਹੀ ਪੱਤਰਕਾਰ ਚਲੇ ਗਏ ਕਵਿਤਾ ਦੀ ਜਗਾ ਸ਼ਾਹਿਰ ਦਾ ਹੀ ਨਾਮ ਲਿਖਦੀ ਰਹੀ। [caption id="attachment_334811" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਸ਼ਾਹਿਰ ਤੋਂ ਬਾਅਦ ਅੰਮ੍ਰਿਤਾ ਦੀ ਜਿੰਦਗੀ ਵਿੱਚ ਇਮਰੋਜ਼ ਆਇਆ ਤਰਕੋਣੇ ਪਿਆਰ ਵਿੱਚ ਅੰਮ੍ਰਿਤਾ ਇਮਰੋਜ਼ ਅਤੇ ਸ਼ਾਹਿਰ ਅਕਸਰ ਮਿਲਦੇ ਤੇ ਤਿੰਨੋ ਇਕੱਠੇ ਗੱਲਾਂ ਕਰਦੇ ਪਰ ਸੰਸਕਾਰਾਂ ਦੀ ਦਹਿਲੀਜ਼ ਕਦੇ ਨਾ ਟੱਪੀ ਅਤੇ ਆਪਣੀ ਜਿੰਦਗੀ ਦਾ ਅੰਤਲਾ ਸਮਾਂ ਇਮਰੋਜ਼ ਨਾਲ ਬਤੀਤ ਕੀਤਾ। ਅਮ੍ਰਿਤਾ ਨੇ ਇਮਰੋਜ਼ ਨੂੰ ਕਿਹਾ “ਤੂੰ ਪਹਿਲਾਂ ਦੁਨੀਆ ਦੇਖ ਆ ਫਿਰ ਆ ਕੇ ਦੇਖ ਲਈ ਕਿ ਮੇਰੇ ਨਾਲ ਰਹਿਣਾ ਹੈ ਯਾ ਨਹੀਂ ” ਇਮਰੋਜ਼ ਨੇ ਉਸ ਕਮਰੇ ਦੇ 7 ਚੱਕਰ ਲਾਏ ਤੇ ਕਹਿੰਦਾ ਲੈ ਅੰਮ੍ਰਿਤਾ ਦੇਖ ਲਈ ਦੁਨੀਆ ਮੈ ਤਾਂ ਤੇਰੇ ਨਾਲ ਹੀ ਰਹਿਣਾ ਹੈ।ਸਮਾਜ ਨੇ ਅੰਮ੍ਰਿਤਾ ਤੇ ਇਮਰੋਜ਼ ਦੇ ਰਿਸਤੇ ਦਾ ਵਿਰੋਧ ਕੀਤਾ ਪਰ ਓਹਨਾ ਦੋਵਾਂ ਨੇ ਇਕ ਦੂਜੇ ਨੂੰ ਹੀ ਆਪਣਾ ਸਮਾਜ ਮੰਨ ਲਿਆ ਸੀ। [caption id="attachment_334810" align="aligncenter" width="300"]Amrita Pritam 100th Birth Anniversary: 5 Memorable Books by the Poet, Novelist ਜਨਮ ਦਿਨ ਵਿਸ਼ੇਸ਼ : ਪੜ੍ਹੋ ਅੰਮ੍ਰਿਤਾ ਪ੍ਰੀਤਮ ਬਾਰੇ ਖ਼ਾਸ ਗੱਲਾਂ , ਚਰਚਾ 'ਚ ਰਹੀ ਉਨ੍ਹਾਂ ਦੀ ਪ੍ਰੇਮ ਕਹਾਣੀ[/caption] ਅੰਮ੍ਰਿਤਾ ਨੇ ਆਲ ਇੰਡੀਆ ਰੇਡੀਓ ਵਿੱਚ ਕੰਮ ਕੀਤਾ ਅਤੇ ਰਾਜ ਸਭਾ ਦੀ ਮੇਂਬਰ ਵੀ ਰਹੀ, ਅਨੇਕਾਂ ਹੀ ਪੁਰਸਕਾਰਾਂ, ਸਨਮਾਨਾਂ ਅਤੇ ਇਨਾਮਾਂ ਨਾਲ ਅੰਮ੍ਰਿਤਾ ਨੂੰ ਨਿਵਾਜ਼ਿਆ ਗਿਆ।ਅੰਮ੍ਰਿਤਾ ਪ੍ਰੀਤਮ ਯੋਰਪ ਦੇ ਦੇਸ਼ਾਂ ਵਿੱਚ ਵੀ ਅੰਮ੍ਰਿਤਾ ਨੂੰ ਬੁਲਾਇਆ ਜਾਂਦਾ ਅਤੇ ਉਸਦਾ ਮਾਣ ਸਨਮਾਨ ਕੀਤਾ ਜਾਂਦਾ ਸੀ।ਅੰਮ੍ਰਿਤਾ ਪ੍ਰੀਤਮ 21ਵੀਂ ਸਦੀ ਦੇ 5 ਸਾਲਾਂ ਬਾਅਦ ਜਾਣੀ ਕਿ 2005 ਵਿੱਚ 31 ਅਕਤੂਬਰ ਵਾਲੇ ਦਿਨ ਅੰਮ੍ਰਿਤਾ ਪ੍ਰੀਤਮ ਮੈ ਤੈਨੂੰ ਫੇਰ ਮਿਲਾਂਗੀ ਕਿਥੇ ਕਿਸ ਤਰਾਂ ਨਹੀਂ ਜਾਣਦੀ,ਸ਼ਾਇਦ ਤੇਰੇ ਖਿਆਲਾ ਦੀ ਚੰਗਿਆਰੀ ਬਣ ਕੇ,”ਕਵਿਤਾ ਲਿਖ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਈ। -PTCNews


Top News view more...

Latest News view more...