Advertisment

ਅੰਮ੍ਰਿਤਧਾਰੀ ਮਾਂ-ਪੁੱਤ ਦੀ ਰਸਤੇ 'ਚ ਘੇਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ ,ਮਾਂ-ਪੁੱਤ ਹਸਪਤਾਲ 'ਚ ਦਾਖ਼ਲ

author-image
Shanker Badra
Updated On
New Update
ਅੰਮ੍ਰਿਤਧਾਰੀ ਮਾਂ-ਪੁੱਤ ਦੀ ਰਸਤੇ 'ਚ ਘੇਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ ,ਮਾਂ-ਪੁੱਤ ਹਸਪਤਾਲ 'ਚ ਦਾਖ਼ਲ
Advertisment
ਅੰਮ੍ਰਿਤਧਾਰੀ ਮਾਂ-ਪੁੱਤ ਦੀ ਰਸਤੇ 'ਚ ਘੇਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ ,ਮਾਂ-ਪੁੱਤ ਹਸਪਤਾਲ 'ਚ ਦਾਖ਼ਲ:ਨਕੋਦਰ : ਜਲੰਧਰ ਦੇ ਨਕੋਦਰ ਵਿੱਚ ਅੰਮ੍ਰਿਤਧਾਰੀ ਮਾਂ-ਪੁੱਤ ਨਾਲ ਕੁੱਟਮਾਰ ਕਰਕੇ ਕੱਪੜੇ ਪਾੜਨ ਅਤੇ ਸਿਰੀ ਸਾਹਿਬ ਉਤਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪਿੰਡ ਖਾਨਪੁਰ ਢੱਡਾ ਦੇ 4 ਵਿਅਕਤੀਆਂ ਅਤੇ 2 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। publive-image ਅੰਮ੍ਰਿਤਧਾਰੀ ਮਾਂ-ਪੁੱਤ ਦੀ ਰਸਤੇ 'ਚ ਘੇਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ ,ਮਾਂ-ਪੁੱਤਹਸਪਤਾਲ 'ਚ ਦਾਖ਼ਲ ਇਸ ਦੌਰਾਨ ਅਮਰੀਕ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਮੋਟਰਸਾਈਕਲ 'ਤੇ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਦੀਆਂ ਧਾਰਾਂ ਕੱਢਣ ਗਿਆ ਸੀ। ਜਿੱਥੇ ਪਹਿਲਾਂ ਹੀ ਮੌਜੂਦ ਕੁੱਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਉਸਦੀ ਮਾਤਾ ਦੇ ਮੂੰਹ 'ਤੇ ਚਪੇੜਾਂ ਮਾਰੀਆਂ ਤੇ ਚੁੰਨੀ ਲਾਹ ਦਿੱਤੀ। publive-image ਅੰਮ੍ਰਿਤਧਾਰੀ ਮਾਂ-ਪੁੱਤ ਦੀ ਰਸਤੇ 'ਚ ਘੇਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ ,ਮਾਂ-ਪੁੱਤਹਸਪਤਾਲ 'ਚ ਦਾਖ਼ਲ ਜਦੋਂ ਮੈਂ ਰੋਕਿਆ ਤਾਂ ਉਨ੍ਹਾਂ ਸਾਰਿਆਂ ਨੇ ਮੈਨੂੰ ਘੇਰ ਲਿਆ ਅਤੇ ਫਿਰ ਸਾਡੀ ਦੋਹਾਂ ਦੀ ਕੁੱਟਮਾਰ ਕੀਤੀ ਤੇ ਮਾਤਾ ਦੇ ਕੱਪੜੇ ਪਾੜ ਦਿੱਤੇ ਹਨ। ਉਸ ਨੇ ਦੱਸਿਆ ਕਿ ਮੈਂ ਅਤੇ ਮੇਰੀ ਮਾਤਾ ਦੋਵੇਂ ਅੰਮ੍ਰਿਤਧਾਰੀ ਹਾਂ ਅਤੇ ਉਕਤ ਵਿਅਕਤੀਆਂ ਨੇ ਸਾਡੇ ਪਾਏ ਹੋਏ ਸਿਰੀ ਸਾਹਿਬ ਵੀ ਉਤਾਰ ਦਿੱਤੇ ਅਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। -PTCNews-
punjabi-news nakodar-news
Advertisment

Stay updated with the latest news headlines.

Follow us:
Advertisment