ਪੰਜਾਬੀਆਂ ਲਈ ਖੁਸ਼ਖਬਰੀ , ਅੰਮ੍ਰਿਤਸਰ ਤੋਂ 2 ਹੋਰ ਨਵੀਂਆਂ ਫਲਾਈਟਾਂ ਦੀ ਹੋਈ ਸ਼ੁਰੂਆਤ

Amritsar 2 more New flights Getting Started

ਪੰਜਾਬੀਆਂ ਲਈ ਖੁਸ਼ਖਬਰੀ , ਅੰਮ੍ਰਿਤਸਰ ਤੋਂ 2 ਹੋਰ ਨਵੀਂਆਂ ਫਲਾਈਟਾਂ ਦੀ ਹੋਈ ਸ਼ੁਰੂਆਤ:ਅੰਮ੍ਰਿਤਸਰ ਤੋਂ ਬੈਂਕਾਕ ਅਤੇ ਗੋਆ ਲਈ ਡਾਇਰੈਕਟਰ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ।ਇਸ ਲਈ ਬਕਾਇਦਾ ਬੂਕਿੰਗ ਵੀ ਸ਼ੁਰੂ ਹੋ ਗਈ ਹੈ।ਇਸ ਫਲਾਈਟ ਦੇ ਸ਼ੁਰੂ ਨਾਲ ਪੰਜਾਬੀਆਂ ਨੂੰ ਵੱਡਾ ਹੁਲਾਰਾ ਮਿਲੇਗਾ।

ਜਾਣਕਾਰੀ ਮੁਤਾਬਕ ਸਪਾਈਸ ਜੈੱਟ ਏਅਰ ਲਾਈਨ ਆਪਣੀ ਹਵਾਈ ਸੇਵਾਵਾਂ ‘ਚ ਇਜ਼ਾਫਾ ਕਰਨ ਜਾ ਰਹੀ ਹੈ, ਜਿਸ ਦੇ ਚੱਲਦੇ ਦੋ ਨਵੀਂਆਂ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਜਿਸ ਨਾਲ ਗੋਆ ਅਤੇ ਬੈਂਕਾਕ ਜਾਣ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਫਲਾਈਟ ਲਈ ਲੰਬਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਜਾਣਕਾਰੀ ਮੁਤਾਬਕ ਬੈਂਕਾਕ ਜਾਣ ਵਾਲੇ ਯਾਤਰੀਆਂ ਲਈ ਇਹ ਫਲਾਈਟ ਰੋਜ਼ਾਨਾ ਸਵੇਰੇ ਚਾਰ ਵਜੇ ਉਡਾਨ ਭਰੇਗੀ ਅਤੇ 1.10 ‘ਤੇ ਇਹ ਬੈਂਕਾਕ ਪਹੁੰਚੇਗੀ।ਉਥੇ ਹੀ ਦੂਜੇ ਪਾਸੇ 11 ਵਜੇ ਬੈਂਕਾਕ ਤੋਂ ਫਲਾਈਟ ਦੀ ਵਾਪਸੀ ਹੋਵੇਗੀ।ਇਸ ਫਲਾਈਟ ਦੀ ਟਿਕਟ 17,999 ਰੁਪਏ ਹੋਵੇਗੀ।

ਅੰਮ੍ਰਿਤਸਰ ਤੋਂ ਗੋਆ ਲਈ ਫਲਾਈਟ ਸ਼ਾਮ 6.40 ‘ਤੇ ਟੇਕ ਆਫ ਕਰੇਗੀ ਅਤੇ ਰਾਤ 9.10 ‘ਤੇ ਗੋਆ ‘ਚ ਲੈਂਡ ਕਰੇਗੀ।ਇਸ ਤੋਂ ਬਾਅਦ ਰਾਤ 9.40 ‘ਤੇ ਉਡਾਨ ਭਰੇਗੀ ਅਤੇ 12.45 ‘ਤੇ ਇਹ ਫਿਰ ਤੋਂ ਅੰਮ੍ਰਿਤਸਰ ਪਹੁੰਚੇਗੀ।ਇਸ ਟਿਕਟ ਦੀ ਕੀਮਤ ਲਗਭਗ 11000 ਰੁਪਏ ਹੋਵੇਗੀ।
-PTCNews