Thu, Apr 25, 2024
Whatsapp

ਅੰਮ੍ਰਿਤਸਰ: ਪਤੰਗ ਲੁੱਟਦਿਆਂ 14 ਸਾਲਾ ਬੱਚੇ ਨੇ ਗਵਾਈ ਜਾਨ

Written by  Jasmeet Singh -- January 20th 2022 09:22 PM -- Updated: January 20th 2022 09:30 PM
ਅੰਮ੍ਰਿਤਸਰ: ਪਤੰਗ ਲੁੱਟਦਿਆਂ 14 ਸਾਲਾ ਬੱਚੇ ਨੇ ਗਵਾਈ ਜਾਨ

ਅੰਮ੍ਰਿਤਸਰ: ਪਤੰਗ ਲੁੱਟਦਿਆਂ 14 ਸਾਲਾ ਬੱਚੇ ਨੇ ਗਵਾਈ ਜਾਨ

ਅੰਮ੍ਰਿਤਸਰ: ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਾਪਰਿਆ ਵੱਡਾ ਹਾਦਸਾ 14 ਸਾਲਾ ਬਾਲਗ ਨੇ ਪਤੰਗ ਲੁੱਟਦਿਆਂ ਗਵਾਈ ਜਾਨ, ਜਿਸਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਦੌਰ ਪਈ ਹੈ। ਦਸਣਾ ਚਾਵਾਂਗੇ ਕਿ ਇਹ ਦੁੱਖਦਾਈ ਹਾਦਸਾ ਅੰਮ੍ਰਿਤਸਰ ਦੇ ਗੁਰੂ ਨਾਨਕ ਪੂਰਾ ਇਲਾਕੇ ਦਾ ਹੈ ਜਿੱਥੇ ਸਰਬਜੀਤ ਸਿੰਘ ਆਪਣੇ ਪਿਤਾ ਦੀ ਦੁਕਾਨ ਤੋਂ ਪਿਤਾ ਨੂੰ ਮਿਲ ਕੇ ਵਾਪਿਸ ਘਰ ਪਰਤ ਰਿਹਾ ਸੀ। ਬਾਲਗ ਅਤੇ ਪਿਤਾ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੀ ਅਖ਼ੀਰਲੀ ਮੁਲਾਕਾਤ ਹੋਣ ਵਾਲੀ ਹੈ। ਘਰ ਜਾਂਦੇ ਸਮੇਂ ਮੁੰਡੇ ਨੇ ਇੱਕ ਪਤੰਗ ਲੁੱਟਣੀ ਚਾਹੀ ਲੇਕਿੰਨ ਉਹ ਟਰਾਂਸਫਾਮਰ ਦੀ ਚਪੇਟ ਵਿੱਚ ਆ ਗਿਆ ਤੇ ਵੇਖਦਿਆਂ ਹੀ ਵੇਖਦਿਆਂ ਉਸਦਾ ਅੱਦਾ ਸ਼ਰੀਰ ਸਵਾਹ ਹੋ ਗਿਆ ਅਤੇ ਮੌਕੇ 'ਤੇ ਹੀ ਬੱਚੇ ਦੀ ਮੌਤ ਹੋ ਗਈ। ਮ੍ਰਿਤ ਸਰਬਜੀਤ ਸਿੰਘ ਦੇ ਪਿਤਾ ਦਾ ਕਹਿਣਾ ਸੀ ਵੀ ਟਰਾਂਸਫਾਮਰ ਕੋਲ ਵਾ ਵਾ ਜਨਤਾ ਦਾ ਇਕੱਠ ਸੀ, ਉਨ੍ਹਾਂ ਚੋਂ ਇੱਕ ਬਾਲਗ ਆਇਆ ਤੇ ਕਹਿੰਦਾ ਵੀ ਸਰਬਜੀਤ ਟਰਾਂਸਫਾਮਰ ਦੀ ਪਕੜ 'ਚ ਫੱਸ ਗਿਆ ਹੈ। ਪਿਤਾ ਸਰਬਜੀਤ ਨੂੰ ਬਚਾਉਣ ਲਈ ਪਹੁੰਚਿਆ ਪਰ ਦੇਰ ਹੋ ਚੁੱਕੀ ਸੀ। ਇਸ ਹਾਦਸੇ ਤੋਂ ਬਾਅਦ ਬਿਜਲੀ ਵਿਭਾਗ ਦ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਜ਼ਮੀਨੀ ਸੱਥਰ 'ਤੇ ਹਾਈ ਵੋਲਟੇਜ ਟਰਾਂਸਫਾਮਰ ਦੇ ਆਲੇ ਦੁਆਲੇ ਕੋਈ ਜੰਗਲਾਂ ਲਗਾ ਕੇ ਸੁਰੱਖਿਆ ਦਾ ਇੰਤੇਜਾਮ ਕਿਓਂ ਨਹੀਂ ਕੀਤਾ ਗਿਆ ਸੀ। ਇਸ ਲਾਪਰਵਾਹੀ ਕਰਕੇ ਇੱਕ ਘਰ ਦਾ ਚਿਰਾਗ ਅੱਜ ਹਮੇਸ਼ਾ ਲਈ ਬੁਝ ਗਿਆ ਹੈ। ਹੁਣ ਇਲਾਕਾ ਨਿਵਾਸੀ ਮੰਗ ਕਰ ਰਹੇ ਹਨ ਕੇ ਦੋਸ਼ੀ ਬਿਜਲੀ ਵਿਭਾਗ ਅਧਿਕਾਰੀ ਜਾਂ ਕਰਮਚਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। -PTC News


Top News view more...

Latest News view more...