Fri, Apr 26, 2024
Whatsapp

ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ ,ਜਾਣ ਕੇ ਉੱਡ ਜਾਣਗੇ ਹੋਸ਼

Written by  Shanker Badra -- May 03rd 2019 10:50 AM
ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ ,ਜਾਣ ਕੇ ਉੱਡ ਜਾਣਗੇ ਹੋਸ਼

ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ ,ਜਾਣ ਕੇ ਉੱਡ ਜਾਣਗੇ ਹੋਸ਼

ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ ,ਜਾਣ ਕੇ ਉੱਡ ਜਾਣਗੇ ਹੋਸ਼:ਅੰਮ੍ਰਿਤਸਰ : ਸ੍ਰੀ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਰਸ਼ੀਅਨ ਔਰਤ ਕੋਲੋਂ ਸੈਨੇਟਰੀ ਪੈਡ 'ਚੋਂ 350 ਗ੍ਰਾਮ ਸੋਨੇ ਦੇ 3 ਬਿਸਕੁਟ ਬਰਾਮਦ ਕੀਤੇ ਹਨ।ਮਿਲੀ ਜਾਣਕਾਰੀ ਮੁਤਾਬਕ ਇਹ ਰਸ਼ੀਅਨ ਔਰਤ ਦੁਬਈ ਤੋਂ ਅੰਮ੍ਰਿਤਸਰ ਆਈ ਸੀ ਅਤੇ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਟੀਮ ਨੇ ਉਕਤ ਔਰਤ ਨੂੰ ਸੋਨਾ ਲੁਕੋ ਕੇ ਲਿਜਾਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਇਸ ਸੋਨੇ ਦੀ ਕੀਮਤ ਲਗਭਗ 12 ਲੱਖ ਰੁਪਏ ਦੱਸੀ ਜਾ ਰਹੀ ਹੈ। [caption id="attachment_290627" align="aligncenter" width="300"]Amritsar Airport Russian Woman Gold Including Arrested
ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ , ਜਾਣ ਕੇ ਉੱਡ ਜਾਣਗੇ ਹੋਸ਼[/caption] ਜਾਣਕਾਰੀ ਅਨੁਸਾਰ ਇਹ ਰਸ਼ੀਅਨ ਔਰਤ ਆਪਣੇ ਸੈਨੇਟਰੀ ਪੈਡ 'ਚ ਕੈਵੇਟੀਜ਼ ਬਣਾ ਕੇ ਸੋਨੇ ਦੇ ਬਿਸਕੁਟਾਂ ਨੂੰ ਲੁਕਾ ਕੇ ਲਿਆ ਰਹੀ ਸੀ।ਜਦੋਂ ਉਹ ਏਅਰਪੋਰਟ ਤੋਂ ਲੰਘਣ ਲੱਗੀ ਤਾਂ ਕਸਟਮ ਵਿਭਾਗ ਦੀ ਟੀਮ ਪਤਾ ਲੱਗ ਗਿਆ।ਜਦੋਂ ਕਸਟਮ ਵਿਭਾਗ ਦੀ ਟੀਮ ਨੇ ਉਕਤ ਔਰਤ ਦੀ ਤਲਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਸ਼ੀਅਨ ਔਰਤ ਨੇ ਸੈਨੇਟਰੀ ਪੈਡ 'ਚ ਲੁਕਾਏ ਸੋਨੇ ਨੂੰ ਬਾਹਰ ਕੱਢਣ ਤੋਂ ਮਨ੍ਹਾ ਕਰ ਦਿੱਤਾ।ਇਸ ਤੋਂ ਬਾਅਦ ਵਿਭਾਗ ਨੇ ਮਹਿਲਾ ਅਧਿਕਾਰੀਆਂ ਦੀ ਟੀਮ ਨੂੰ ਤਲਾਸ਼ੀ ਲੈਣ ਲਈ ਬੁਲਾਇਆ ਤਾਂ 350 ਗ੍ਰਾਮ ਸੋਨੇ ਦੇ 3 ਬਿਸਕੁਟ ਬਰਾਮਦ ਕੀਤੇ ਹਨ। [caption id="attachment_290626" align="aligncenter" width="300"]Amritsar Airport Russian Woman Gold Including Arrested
ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ , ਜਾਣ ਕੇ ਉੱਡ ਜਾਣਗੇ ਹੋਸ਼[/caption] ਇਸ ਤੋਂ ਬਾਅਦ ਗ੍ਰਿਫ਼ਤਾਰ ਔਰਤ ਨੇ ਦੱਸਿਆ ਕਿ ਉਸ ਨੇ ਆਪਣੀਆਂ ਕਿਡਨੀਆਂ ਦਾ ਇਲਾਜ ਕਰਵਾਉਣਾ ਸੀ, ਇਸ ਲਈ ਉਹ ਸੋਨੇ ਨੂੰ ਲੁਕਾ ਕੇ ਲਿਆਈ ਸੀ ਕਿਉਂਕਿ ਇੰਨੀ ਕਰੰਸੀ ਲਿਆਉਣਾ ਉਸ ਦੇ ਲਈ ਸੰਭਵ ਨਹੀਂ ਸੀ।ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_290628" align="aligncenter" width="300"]Amritsar Airport Russian Woman Gold Including Arrested ਦੁਬਈ ਤੋਂ ਪੰਜਾਬ ਆਈ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਸੋਨਾ , ਜਾਣ ਕੇ ਉੱਡ ਜਾਣਗੇ ਹੋਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨੋਇਡਾ : ਨਸ਼ੇ ‘ਚ ਟੱਲੀ ਦੋ ਲੜਕੀਆਂ ਨੇ ਸੜਕ ‘ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਏਅਰਪੋਰਟ 'ਤੇ ਇੱਕ ਔਰਤ ਨੂੰ ਬ੍ਰਾਅ ‘ਚ ਡੇਢ ਕਿਲੋ ਸੋਨਾ ਲੁਕੋ ਕੇ ਲਿਜਾਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 45 ਲੱਖ ਰੁਪਏ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...