Thu, Apr 25, 2024
Whatsapp

ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾ

Written by  Joshi -- January 09th 2018 12:48 PM
ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾ

ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾ

Amritsar Airport: ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾ: ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਵੰਬਰ 2017 ਦ ੇਅੰਕਿੜਆਂ ਅਨੁਸਾਰ ਬੀਤੇ ਨਵੰਬਰ ਵਿਚ ਕੁਲ ਯਾਤਰੂਆਂ ਦੀ ਗਿਣਤੀ 213,615 ਸੀ, ਜੋ ਕਿ ਇਕ ਨਵਾਂ ਰਿਕਾਰਡ ਹੈ। Amritsar Airport:ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਨਵੰਬਰ 2017 ਵਿਚ ਨਵੰਬਰ ੨੦੧੬ ਦੇ ਘਰੇਲੂ ਸਵਾਰੀਆਂ ਦੀ ਗਿਣਤੀ ਦੇ ਮੁਕਾਬਲੇ ੭੫.੬ ਪ੍ਰਤੀਸ਼ਤ ਦੇ ਕਰੀਬ ਵਾਧਾ ਹੋਇਆ। Amritsar Airport: ਨਵੰਬਰ 2016 ਵਿਚ ਘਰੇਲੂ ਸਵਾਰੀਆਂ ਦੀ ਗਿਣਤੀ 91,185 ਸੀ ਤੇ ਇਹ ਨਵੰਬਰ 2017 ਵਿਚ ਵੱਧਕੇ 160,150 ਹੋ ਗਈ। ਇਸ ਮਹੀਨੇ ਸਭ ਤੋਂ ਵੱਧ ਯਾਤਰੂਆਂ ਨੇ ਅੰਮ੍ਰਿਤਸਰ-ਦਿੱਲੀ  ਉਡਾਣ 'ਤੇ ਸਫਰ ਕੀਤਾ ਜੋ ਕਿ 112,816 ਸੀ, ਜਦਕਿ ਅੰਮ੍ਰਿਤਸਰ-ਮੁੰਬਈ ਉਡਾਣ ਦੀ ਗਿਣਤੀ 29,341 ਯਾਤਰੂਆਂ ਦੇ ਨਾਲ ਦੂਜੇ ਸਥਾਨ ਤੇ ਸੀ।ਭਾਰਤ ਦ ੇਅੰਤਰ-ਰਾਸ਼ਟਰੀ ਹਵਾਈ ਅੱਡਿਆਂ ਵਿੱਚ ਇਸ ਵਾਧੇ ਅਨੁਸਾਰ ਅੰਮ੍ਰਿਤਸਰ ਦਾ ਦੂਜਾ ਸਥਾਨ ਸੀ,ਜਦ ਕਿ ਸ੍ਰੀਨਗਰ ਪਹਿਲੇ ਸਥਾਨ 'ਤੇਸੀ। Amritsar Airport:ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾ੧ ਅਪ੍ਰੈਲ ਤੋਂ ੩੦ ਨਵੰਬਰ 2017 ਦੇ 8 ਮਹੀਨਿਆਂ ਦੇ ਵਿਚ 1,028,312 ਯਾਤਰੂਆਂ ਨੇ ਘਰੇਲੂ ਉਡਾਣਾਂ ਵਿਚ ਸਫਰ ਕੀਤਾ ਜਦਕਿ ਪਿਛਲੇ ਸਾਲ ਇਸ ਸਮੇਂ ਇਹ ਗਿਣਤੀ 658,923 ਸੀ।ਇਸ ਤਰਾਂ ਇਹ ਵਾਧਾ 56.1 ਪ੍ਰਤੀਸ਼ਤ ਸੀ।ਜਿਥੋਂ ਤੀਕ ਅੰਤਰ-ਰਾਸ਼ਟਰੀ ਯਾਤਰੂਆਂ ਦੀ ਗਿਣਤੀ ਦਾ ਸੰਬੰਧ ਹੈ ਇਸ ਸਮੇਂ ਇਹ ਗਿਣਤੀ 387,721 ਹੈ ਜਦਕਿ ਪਿਛਲੇ ਸਾਲ ਇਸ ਸਮੇਂ ਦੀ ਇਹ ਸੰਖਿਆ 338,697 ਸੀ। ਇਸ ਤਰਾਂ ਇਹ ਵਾਧਾ 14.5 ਪ੍ਰਤੀਸ਼ਤ ਸੀ। ਇਸੇ ਤਰਾਂ ਨਵੰਬਰ 2017 ਦੇ ਇਕ ਮਹੀਨੇ ਦੀ ਇਹ ਗਿਣਤੀ 53,465 ਸੀ ਜਦਕਿ ਨਵੰਬਰ 2016 ਦੀ ਇਹ ਗਿਣਤੀ 48,939 ਸੀ, ਜੋ ਕਿ 9.2 ਪ੍ਰਤੀਸ਼ਤ ਵਾਧਾ ਹੈ। Amritsar Airport: ਏਅਰਪੋਰਟ ਦੀ ਸਲਾਹਕਾਰ ਕਮੇਟੀ ਦੇ ਮੈਬਰ ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਹਿਸਾਬ ਨਾਲ ਯਾਤਰੂਆਂ ਦੀ ਗਿਣਤੀ 'ਚ ਇਹ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ 2020 ਤੱਕ ਇਹ ਗਿਣਤੀ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦੀ ਕੁੱਲ ਸਮਰਥਾ ਜੋ ਕਿ ੪੦ ਲੱਖ ਹੈ ਨੂੰ ਪਾਰ ਕਰਨ ਦੀ ਸੰਭਾਵਨਾ ਹੈ।ਇਸ ਲਈ ਮੋਜੂਦਾ ਇਮਾਰਤ ਨੂੰ ਵੱਡਾ ਕਰਨ ਤੇ ਜਾਂ ਫਿਰ ਦਿੱਲੀ ਵਾਂਗੂ ਘਰੇਲੂ ਉਡਾਣਾਂ ਲਈ ਇਕ ਵੱਖਰੀ ਇਮਾਰਤ ਬਣਾਉਣ ਦੀ ਜਰੂਰਤ ਹੈ।

Airport PASSENGERS (IN NOS.)
For the month For the period April to Nov
Nov 2017 Nov 2016 % Change 2017-2018 2016-2017 % Change
INTERNATIONAL
Amritsar 53,465 48,939 9.2% 387,721 338,697 14.5
DOMESTIC
Amritsar 160,150 91,185 75.6% 1,028,312 658,923 56.1
TOTAL PASSENGERS (INT'L & DOMESTIC)
Amritsar 213,615 140,124 52.4% 1,416,033 997,620 41.9
   
Airport AIRCRAFT MOVEMENTS
For the month For the period April to Nov
Nov 2017 Nov 2016 % Change 2017-2018 2017-2016 % Change
INTERNATIONAL
Amritsar 366 349 4.9 2,416 2,360 2.4
DOMESTIC
Amritsar 1,236 629 96.5 7,604 4,394 73.1
TOTAL
Amritsar 1,602 978 63.8 10,020 6,754 48.4
—PTC News

Top News view more...

Latest News view more...