Advertisment

ਅੰਮ੍ਰਿਤਸਰ ਦੀ ਡਾ. ਅਨੁਪ੍ਰੀਤ ਕੌਰ ਨੇ ਮਿਸਿਜ਼ ਇੰਡੀਆ ਵਰਲਡ ਮੁਕਾਬਲੇ 'ਚ ਜਿੱਤਿਆ ਐਵਾਰਡ

author-image
Shanker Badra
New Update
ਅੰਮ੍ਰਿਤਸਰ ਦੀ ਡਾ. ਅਨੁਪ੍ਰੀਤ ਕੌਰ ਨੇ ਮਿਸਿਜ਼ ਇੰਡੀਆ ਵਰਲਡ ਮੁਕਾਬਲੇ 'ਚ ਜਿੱਤਿਆ ਐਵਾਰਡ
Advertisment
publive-image ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਡਾਕਟਰੀ ਪੇਸ਼ੇ ਨਾਲ ਜੁੜੀ ਡਾ. ਅਨੁਪ੍ਰੀਤ ਕੌਰ ਨੇ ਹਾਲ ਹੀ 'ਚ ਹੋਏ ਮਿਸਿਜ਼ ਇੰਡੀਆ ਵਰਲਡ 2020-21 ਮੁਕਾਬਲੇ 'ਚ ਹਿੱਸਾ ਲੈਂਦਿਆਂ ਫਸਟ ਰਨਰਅਪ ਦਾ ਖ਼ਿਤਾਬ ਪ੍ਰਾਪਤ ਕਰਕੇ ਅੰਮ੍ਰਿਤਸਰ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।  ਡਾਕਟਰ ਅਨੁਪ੍ਰੀਤ ਕੌਰ ਹੁਣ Mrs.Universe ਅਤੇ Mrs Galaxy 'ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਪੜ੍ਹੋ ਹੋਰ ਖ਼ਬਰਾਂ :
Advertisment
ਸਿੰਘੂ ਬਾਰਡਰ 'ਤੇ ਬਣਿਆ ਟਕਰਾਅ ਦਾ ਮਾਹੌਲ , ਦਿੱਲੀ ਦੇ ਲੋਕਾਂ ਵੱਲੋਂ ਕਿਸਾਨਾਂ ਖਿਲਾਫ਼ ਨਾਅਰੇਬਾਜ਼ੀ ,ਰਸਤਾ ਖੋਲ੍ਹਣ ਦੇ ਲੱਗ ਰਹੇ ਨਾਅਰੇ Amritsar : Anupreet Kaur Winner Of Mrs. India 2020-2021 World Ist Runners Up ਅੰਮ੍ਰਿਤਸਰ ਦੀ ਡਾ. ਅਨੁਪ੍ਰੀਤ ਕੌਰ ਨੇ ਮਿਸਿਜ਼ ਇੰਡੀਆ ਵਰਲਡ ਮੁਕਾਬਲੇ 'ਚ ਜਿੱਤਿਆ ਐਵਾਰਡ ਫਸਟ ਰਨਰਅਪ ਦਾ ਖ਼ਿਤਾਬ ਜਿੱਤਣ ਉਪਰੰਤ ਅੰਮ੍ਰਿਤਸਰ ਪਹੁੰਚੀ ਡਾ. ਅਨੁਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰੀ ਇਸ ਮੁਕਾਬਲੇ ਵਿਚ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਨੂੰ ਫਸਟ ਰਨਰਅਪ ਰਹਿਣ ਦਾ ਖ਼ਿਤਾਬ ਪ੍ਰਾਪਤ ਹੋਇਆ ਹੈ, ਜੋ ਕਿ ਪਰਿਵਾਰ ਦੀ ਸਪੋਰਟ ਨਾਲ ਹੀ ਸੰਭਵ ਹੋ ਸਕਿਆ ਹੈ। Amritsar : Anupreet Kaur Winner Of Mrs. India 2020-2021 World Ist Runners Up ਅੰਮ੍ਰਿਤਸਰ ਦੀ ਡਾ. ਅਨੁਪ੍ਰੀਤ ਕੌਰ ਨੇ ਮਿਸਿਜ਼ ਇੰਡੀਆ ਵਰਲਡ ਮੁਕਾਬਲੇ 'ਚ ਜਿੱਤਿਆ ਐਵਾਰਡ ਉਨ੍ਹਾਂ ਇਸ ਖੇਤਰ 'ਚ ਜਾਣ ਦੀਆਂ ਚਾਹਵਾਨ ਲੜਕੀਆਂ ਨੂੰ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਵਿਆਹ ਤੋਂ ਬਾਅਦ ਲੜਕੀਆਂ ਨੂੰ ਆਪਣੇ ਸੁਫ਼ਨਿਆਂ ਨੂੰ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ, ਬਲਕਿ ਆਪਣੇ ਪਰਿਵਾਰ ਦੀ ਸਪੋਰਟ ਨਾਲ ਉਨ੍ਹਾਂ ਸੁਫ਼ਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਵਿਆਹ ਹੋਣ ਨਾਲ ਸੁਫ਼ਨੇ ਪੂਰੇ ਕਰਨ 'ਚ ਰੁਕਾਵਟ ਨਹੀਂ ਆਉਂਦੀ।
Advertisment
Amritsar : Anupreet Kaur Winner Of Mrs. India 2020-2021 World Ist Runners Up ਅੰਮ੍ਰਿਤਸਰ ਦੀ ਡਾ. ਅਨੁਪ੍ਰੀਤ ਕੌਰ ਨੇ ਮਿਸਿਜ਼ ਇੰਡੀਆ ਵਰਲਡ ਮੁਕਾਬਲੇ 'ਚ ਜਿੱਤਿਆ ਐਵਾਰਡ ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ 'ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ  ਉਨ੍ਹਾਂ ਦੱਸਿਆ ਕੋਰੋਨਾ ਕਾਲ ਕਾਰਨ ਮਿਸਿਜ਼ ਇੰਡੀਆ ਵਰਲਡ 2020-21 ਮੁਕਾਬਲੇ 'ਚ (Mrs. India World ) ਹਿੱਸਾ ਲੈਣ ਦਾ ਸਬੱਬ ਬਣਿਆ ਹੈ। ਉਨ੍ਹਾਂ ਆਪਣੀ ਉਪਲਬਧੀ ਦਾ ਸਿਹਰਾ ਪਰਿਵਾਰ ਨੂੰ ਦਿੱਤਾ ਹੈ। ਹੁਣ ਇਸ ਤੋਂ ਬਾਅਦ ਮਿਸਿਜ਼ ਇੰਡੀਆ ਵਰਲਡ ਗਲੈਕਸੀ ਮੁਕਾਬਲੇ 'ਚ ਭਾਗ ਲੈਣ ਦੀ ਤਿਆਰੀ ਕਰਨਗੇ। -PTCNews publive-image-
amritsar anupreet-kaur mrs-india-2020-2021 world-ist-runners-up
Advertisment

Stay updated with the latest news headlines.

Follow us:
Advertisment