ਅੰਮ੍ਰਿਤਸਰ ਸ਼ਹਿਰ ‘ਚ ਬਹੁਤ ਨੀਵੇਂ ਹਵਾਈ ਜਹਾਜ਼ਾਂ ਦੀ ਆਵਾਜ਼ ਸੁਣ ਕੇ ਲੋਕਾਂ ‘ਚ ਦਹਿਸ਼ਤ, ਘਰਾਂ ਦੇ ਬੂਹੇ ਬਾਰੀਆਂ ਹਿੱਲੀਆਂ ਤੇ ਸ਼ੀਸ਼ੇ ਟੁੱਟੇ

ਅੰਮ੍ਰਿਤਸਰ:

ਸ਼ਹਿਰ ‘ਚ ਬਹੁਤ ਨੀਵੇਂ ਹਵਾਈ ਜਹਾਜ਼ਾਂ ਦੀ ਅਵਾਜ਼ ਸੁਣ ਕੇ ਲੋਕਾਂ ‘ਚ ਦਹਿਸ਼ਤ

ਲੋਕ ਘਬਰਾ ਕੇ ਘਰਾਂ ‘ਚੋੋਂ ਬਾਹਰ ਨਿਕਲੇ

ਲੋਕਾਂ ਅਨੁਸਾਰ ਜਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ

ਘਰਾਂ ਦੇ ਬੂਹੇ ਬਾਰੀਆਂ ਹਿੱਲੀਆਂ ਤੇ ਸ਼ੀਸ਼ੇ ਟੁੱਟੇ

ਅੰਮ੍ਰਿਤਸਰ ਪੁਲਿਸ ਹੋਈ ਚੌਕਸ

ਸਮੂਹ ਥਾਣਿਆਂ ਦੀ ਪੁਲਿਸ ਨੂੰ ਧਮਾਕਿਆਂ ਦਾ ਕਾਰਨ ਪਤਾ ਕਰਨ ਦੀ ਹਦਾਇਤ

ਧਮਾਕੇ ਵਰਗੀ ਆਵਾਜ਼ ਦੇ ਕਾਰਨਾਂ ਦਾ ਨਹੀਂ ਪਤਾ ਚੱਲਿਆ

ਪੁਲਿਸ ਕਰ ਰਹੀ ਹੈ ਜਾਂਚ

ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ

ਹੋਰ ਵੇਰਵਿਆਂ ਦੀ ਉਡੀਕ ਵਿੱਚ…!!

ਵਿਸਥਾਰ : ਹੁਣ ਤੱਕ ਪ੍ਰਾਪਤ ਖ਼ਬਰਾਂ ਮੁਤਾਬਕ, ਸਥਾਨਕ ਲੋਕਾਂ ਨੂੰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜੋ ਕਿ ਇੰਨੀ ਤੇਜ਼ ਸੀ ਕਿ ਘਰਾਂ ਦੀਆਂ ਬਾਰੀਆਂ ਅਤੇ ਸ਼ੀਸ਼ੇ ਵੀ ਤਿੜਕ ਗਏ। ਸਮੂਹ ਥਾਣਿਆਂ ਦੀ ਪੁਲਿਸ ਨੂੰ ਧਮਾਕਿਆਂ ਦਾ ਕਾਰਨ ਪਤਾ ਕਰਨ ਦੀ ਹਦਾਇਤ ਕੀਤੀ ਗਈ ਹੈ। ਲੋਕ ਘਬਰਾ ਕੇ ਘਰਾਂ ‘ਚੋੋਂ ਬਾਹਰ ਨਿਕਲ ਆਏ ਅਤੇ ਦਹਿਸ਼ਤ ਵਿੱਚ ਹਨ, ਪਰ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

PTC News