ਅੰਮ੍ਰਿਤਸਰ ਬੱਸ ਸਟੈਂਡ 'ਤੇ ਹੋਇਆ ਵੱਡਾ ਕਾਂਡ , ਹਰਿਆਣਾ ਰੋਡਵੇਜ਼ ਦੀ ਬੱਸ ਹੋਈ ਗਾਇਬ

By Shanker Badra - September 04, 2021 3:09 pm

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਚੋਰੀ ਕਰ ਲਈ ਹੈ। ਇਸ ਤੋਂ ਬਾਅਦ ਚੋਰ ਬੱਸ 'ਚੋਂ 2 ਬੈਟਰੀਆਂ ਅਤੇ ਜ਼ਰੂਰੀ ਸਮਾਨ ਕੱਢਣ ਤੋਂ ਬਾਅਦ ਬੱਸ ਨੂੰ ਇਕ ਜਗ੍ਹਾ 'ਤੇ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਬੱਸ ਸਟੈਂਡ 'ਤੇ ਹੋਇਆ ਵੱਡਾ ਕਾਂਡ , ਹਰਿਆਣਾ ਰੋਡਵੇਜ਼ ਦੀ ਬੱਸ ਹੋਈ ਗਾਇਬ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੇਂ ਨਿਰਦੇਸ਼ ਕੀਤੇ ਜਾਰੀ , ਪੜ੍ਹੋ ਨਵੀਆਂ ਹਦਾਇਤਾਂ

ਦਰਅਸਲ 'ਚ ਅੰਮ੍ਰਿਤਸਰ ਰੋਡ ਦੇ ਵਿਚਕਾਰ ਹਰਿਆਣਾ ਰੋਡਵੇਜ਼ ਦੀ ਬੱਸ ਬੀਤੇ ਕੱਲ੍ਹ ਤੋਂ ਚੋਰੀ ਹੋਈ ਹੈ, ਉਹ ਵੀ ਅੰਮ੍ਰਿਤਸਰ ਬੱਸ ਸਟੈਂਡ ਤੋਂ ਅਤੇ ਹੁਣ ਇਹ ਬੱਸ ਸੜਕ 'ਤੇ ਮਿਲੀ ਸੀ। ਇਸ ਬੱਸ ਨੂੰ ਦੇਖਣ ਤੋਂ ਬਾਅਦ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਜਾਨ 'ਚ ਜਾਨ ਆਈ ਹੈ। ਚੋਰਾਂ ਨੇ ਬੱਸ ਨੂੰ ਸੜਕ ਦੇ ਵਿਚਕਾਰ ਲੈ ਕੇ ਫਰਾਰ ਹੋ ਗਏ।

ਅੰਮ੍ਰਿਤਸਰ ਬੱਸ ਸਟੈਂਡ 'ਤੇ ਹੋਇਆ ਵੱਡਾ ਕਾਂਡ , ਹਰਿਆਣਾ ਰੋਡਵੇਜ਼ ਦੀ ਬੱਸ ਹੋਈ ਗਾਇਬ

ਬੱਸ ਦੇ ਕੰਡਕਟਰ ਅਨੁਸਾਰ ਇਹ ਬੱਸ ਹਰ ਰੋਜ਼ ਹਰਿਆਣਾ ਤੋਂ ਅੰਮ੍ਰਿਤਸਰ ਆਉਂਦੀ ਹੈ ਅਤੇ ਸ਼ਾਮ 6 ਵਜੇ ਦੇ ਕਰੀਬ ਹਰਿਆਣਾ ਲਈ ਰਵਾਨਾ ਹੁੰਦੀ ਹੈ। ਕੱਲ੍ਹ ਜਿਵੇਂ ਹੀ ਅੰਮ੍ਰਿਤਸਰ ਬੱਸ ਸਟੈਂਡ 'ਤੇ ਡਰਾਈਵਰ ਅਤੇ ਕੰਡਕਟਰ ਪਹੁੰਚੇ ਤਾਂ ਉਹ ਖਾਣਾ ਖਾਣ ਚਲੇ ਗਏ। ਜਦੋਂ ਉਹ ਖਾਣਾ ਖਾ ਕੇ ਵਾਪਸ ਆਏ ਤਾਂ ਬੱਸ ਉੱਥੇ ਨਹੀਂ ਸੀ।

ਅੰਮ੍ਰਿਤਸਰ ਬੱਸ ਸਟੈਂਡ 'ਤੇ ਹੋਇਆ ਵੱਡਾ ਕਾਂਡ , ਹਰਿਆਣਾ ਰੋਡਵੇਜ਼ ਦੀ ਬੱਸ ਹੋਈ ਗਾਇਬ

ਉਹ ਬੱਸ ਦੀ ਭਾਲ ਕਰਦੇ ਰਹੇ ਅਤੇ ਅੱਜ ਉਨ੍ਹਾਂ ਨੂੰ ਸੜਕ 'ਤੇ ਬੱਸ ਮਿਲੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਬੱਸ ਅੰਦਰ 2 ਬੈਟਰੀਆਂ ਗਾਇਬ ਹੈ ਅਤੇ ਸ਼ਾਇਦ ਡੀਜ਼ਲ ਵੀ ਨਹੀਂ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਅਨੁਸਾਰ ਉਨ੍ਹਾਂ ਦੇ ਕੋਲ ਬੱਸ ਚੋਰੀ ਦਾ ਕੋਈ ਮਾਮਲਾ ਨਹੀਂ ਆਇਆ ਹੈ, ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
-PTCNews

adv-img
adv-img