ਅੰਮ੍ਰਿਤਸਰ : ਜ਼ਮੀਨ ਅਤੇ ਪੈਸਿਆਂ ਖ਼ਾਤਿਰ ਲਾਲਚੀ ਪੁੱਤ ਨੇ ਆਪਣੇ ਮਾਂ -ਪਿਓ ਦੀ ਕੀਤੀ ਕੁੱਟਮਾਰ 

By Shanker Badra - June 14, 2021 5:06 pm

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਜਾਇਦਾਦ ਨੂੰ ਲੈ ਕੇ ਇੱਕ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਹੀ ਮਾਂ -ਪਿਓ ਨਾਲ ਬੁਰੀ ਤਰ੍ਹਾਂ ਦੀ ਕੁੱਟਮਾਰ ਕੀਤੀ ਹੈ। ਜ਼ਖ਼ਮੀ ਮਾਂ- ਪਿਓ ਨੂੰ ਲੈ ਕੇ ਧੀ  ਹਸਪਤਾਲ ਪਹੁੰਚੀ ਅਤੇ ਇਲਾਜ ਸ਼ੁਰੂਕਰਵਾਇਆ ਹੈ।

ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ

Amritsar ch jameen and paisaa khatir put ne apne maa-bap nal kiti kutmar ਅੰਮ੍ਰਿਤਸਰ : ਜ਼ਮੀਨ ਅਤੇ ਪੈਸਿਆਂ ਖ਼ਾਤਿਰ ਲਾਲਚੀਪੁੱਤ ਨੇ ਆਪਣੇ ਮਾਂ -ਪਿਓ ਦੀ ਕੀਤੀ ਕੁੱਟਮਾਰ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋਂਦੀ ਮਾਂ ਨੇ ਕਿਹਾ ਕਿ ਜਦੋਂ ਮੈਂ ਆਪਣਾ ਪੁੱਤ ਵਿਆਹਿਆ ਸੀ ਤਾਂ ਖੁਸ਼ੀ ਹੋਈ ਸੀ ਪਰ ਪਤਾ ਨਹੀਂ ਸੀ ਜਦੋਂ ਬਗਾਨੀ ਧੀ ਸਾਡੇ ਘਰ ਆਏਗੀ ਤੇ ਸਾਡੇ ਨਾਲ ਇਹੋ ਜਿਹਾ ਜਾਨਵਰਾਂ ਵਾਲਾ ਸਲੂਕ ਹੋਵੇਗਾ। ਇਸ ਬਜ਼ੁਰਗ ਜੋੜੇ ਨੇ ਦੱਸਿਆ ਸਾਡੇ ਦੋ ਪੁੱਤਰ ਅਤੇ ਇਕ ਧੀ ,ਜਿਸ ਵਿੱਚੋਂ ਇੱਕ ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਧੀ ਦਾ ਤਲਾਕ ਚੱਲ ਰਿਹਾ ਹੈ।

Amritsar ch jameen and paisaa khatir put ne apne maa-bap nal kiti kutmar ਅੰਮ੍ਰਿਤਸਰ : ਜ਼ਮੀਨ ਅਤੇ ਪੈਸਿਆਂ ਖ਼ਾਤਿਰ ਲਾਲਚੀਪੁੱਤ ਨੇ ਆਪਣੇ ਮਾਂ -ਪਿਓ ਦੀ ਕੀਤੀ ਕੁੱਟਮਾਰ

ਉਨ੍ਹਾਂ ਕਿਹਾ ਕਿ ਸਾਡਾ ਦੂਸਰਾ ਪੁੱਤ ਸਾਨੂੰ ਤਿੰਨਾਂ ਨੂੰ ਘਰ ਵਿੱਚ ਬਰਦਾਸ਼ਤ ਨਹੀਂ ਕਰਦਾ ਅਤੇ ਰੋਜ਼ ਸਾਨੂੰ ਘਰ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਬਜ਼ੁਰਗ ਜੋੜੇ ਨੇ ਦੱਸਿਆ ਅੱਜ ਵੀ ਸਾਡੇ ਪੁੱਤ ਦੇ ਸਹੁਰੇ ਪਰਿਵਾਰ ਤੋਂ ਕਰੀਬ 10 ਤੋਂ 12 ਜਾਣੇ ਸਾਡੇ ਘਰ ਪਹੁੰਚੇ ਅਤੇ ਸਾਡੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।

Amritsar ch jameen and paisaa khatir put ne apne maa-bap nal kiti kutmar ਅੰਮ੍ਰਿਤਸਰ : ਜ਼ਮੀਨ ਅਤੇ ਪੈਸਿਆਂ ਖ਼ਾਤਿਰ ਲਾਲਚੀਪੁੱਤ ਨੇ ਆਪਣੇ ਮਾਂ -ਪਿਓ ਦੀ ਕੀਤੀ ਕੁੱਟਮਾਰ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V

ਉਨ੍ਹਾਂ ਕਿਹਾ ਕਿ ਸਾਨੂੰ ਵਾਲਾਂ ਤੋਂ ਖਿਚ ਖਿਚ ਕੇ ਅਤੇ ਚੱਪਲਾਂ ਦੇ ਨਾਲ ਮਾਰ-ਮਾਰ ਕੇ ਬੁਰਾ ਹਾਲ ਕਰ ਦਿੱਤਾ ਅਤੇ ਸਾਡੇ ਪੁੱਤ ਦਾ ਵੀ ਜਿਨ੍ਹਾਂ ਜੋਰ ਚੱਲਿਆ,ਉਸਨੇ ਵੀ ਸਾਨੂੰ ਕੁੱਟਣ ਵਿਚ ਲਗਾਇਆ। ਰੋਂਦੇ ਬਜ਼ੁਰਗ ਜੋੜੇ ਨੇ ਕਿਹਾ ਕਿ ਜੇਕਰ ਪੁੱਤਰ ਇਸ ਤਰਾਂ ਦੇ ਹੁੰਦੇ ਹਨ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਪੁੱਤਰ ਨਾ ਦੇਵੇ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪਰਿਵਾਰਕ ਝਗੜਾ ਹੈ ਅਤੇ ਦੋਨਾਂ ਵੱਲੋਂ ਇਕ ਦੂਜੇ ਨਾਲ ਮਾਰਕੁੱਟ ਕੀਤੀ ਗਈ ਸੀ। ਪੁਲਿਸ ਮੁਤਾਬਕ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਲਿਖ ਲਈਆਂ ਗਈਆਂ ਹਨ, ਜੋ ਬਣਦੀ ਕਾਰਵਾਈ ਹੋਏਗੀ ,ਉਹ ਕੀਤੀ ਜਾਏਗੀ।
-PTCNews

adv-img
adv-img