ਅੰਮ੍ਰਿਤਸਰ ਦੇ ਚਬਾਲ ਰੋਡ ‘ਤੇ ਫੈਕਟਰੀ ‘ਚ ਹੋਇਆ ਵੱਡਾ ਧਮਾਕਾ , 2 ਲੋਕ ਜ਼ਖਮੀ

ਅੰਮ੍ਰਿਤਸਰ ਦੇ ਚਬਾਲ ਰੋਡ ‘ਤੇ ਫੈਕਟਰੀ ‘ਚ ਹੋਇਆ ਵੱਡਾ ਧਮਾਕਾ , 2 ਲੋਕ ਜ਼ਖਮੀ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਚਬਾਲ ਰੋਡ ‘ਤੇ ਬਾਬਾ ਦੀਪ ਸਿੰਘ ਕਾਲੋਨੀ ‘ਚ ਬੰਦ ਪਈ ਇੱਕ ਫੈਕਟਰੀ ‘ਚ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ਕਾਰਨ 2 ਲੋਕ ਜ਼ਖਮੀ ਹੋ ਗਏ ਹਨ ,ਜਿਨ੍ਹਾਂ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

Amritsar Chabal Road factory explosion , 2 people injured
ਅੰਮ੍ਰਿਤਸਰ ਦੇ ਚਬਾਲ ਰੋਡ ‘ਤੇਫੈਕਟਰੀ ‘ਚ ਹੋਇਆ ਵੱਡਾ ਧਮਾਕਾ , 2 ਲੋਕ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਇਹ ਧਮਕਾ ਇਨ੍ਹੀ ਜ਼ਿਆਦਾ ਜ਼ੋਰ ਨਾਲ ਹੋਇਆ ਕਿ ਉਸ ਦੀ ਆਵਾਜ਼ 2 ਕਿਲੋ ਮੀਟਰ ਤੱਕ ਸੁਣਾਈ ਦਿੱਤੀ ਹੈ। ਇਸ ਧਮਾਕੇ ਨਾਲ ਇਲਾਕੇ ‘ਚ ਚੱਲ ਰਹੀ ਫੈਕਟਰੀ ਦੀਆਂ ਛੱਤਾਂ ‘ਚ ਤਰੇੜਾਂ ਆ ਗਈਆਂ ਅਤੇ ਛੱਤ ਦੀਆਂ ਟੀਨਾਂ ਲੋਕਾਂ ਦੇ ਘਰਾਂ ‘ਚ ਡਿੱਗ ਗਈਆਂ ਹਨ।

Amritsar Chabal Road factory explosion , 2 people injured
ਅੰਮ੍ਰਿਤਸਰ ਦੇ ਚਬਾਲ ਰੋਡ ‘ਤੇਫੈਕਟਰੀ ‘ਚ ਹੋਇਆ ਵੱਡਾ ਧਮਾਕਾ , 2 ਲੋਕ ਜ਼ਖਮੀ

ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਵਲੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।
-PTCNews