ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ ਹੁਣ 17 ਫਰਵਰੀ ਨੂੰ ਹੋਣਗੀਆਂ

Amritsar Chief Khalsa Diwan General Elections 17 February
ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ ਹੁਣ 17 ਫਰਵਰੀ ਨੂੰ ਹੋਣਗੀਆਂ

ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ ਹੁਣ 17 ਫਰਵਰੀ ਨੂੰ ਹੋਣਗੀਆਂ:ਅੰਮ੍ਰਿਤਸਰ : ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਜਨਰਲ ਆਮ ਚੋਣਾਂ ਹੁਣ 17 ਫਰਵਰੀ ਨੂੰ ਹੋਣਗੀਆਂ।ਇਹ ਫ਼ੈਸਲਾ ਅੱਜ ਦੀਵਾਨ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ ‘ਚ ਲਿਆ ਗਿਆ ਹੈ।

Amritsar Chief Khalsa Diwan General Elections 17 February

ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ ਹੁਣ 17 ਫਰਵਰੀ ਨੂੰ ਹੋਣਗੀਆਂ

ਜ਼ਿਕਰਯੋਗ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ 2 ਦਸੰਬਰ ਨੂੰ ਹੋਣੀਆਂ ਸਨ ਪਰ ਇੱਕ ਮੈਂਬਰ ਵੱਲੋਂ ਇੱਥੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਅਦਾਲਤ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਸੀ ਕਿ ਵੋਟਰ ਸੂਚੀਆਂ ਵਿਚ ਬੋਗਸ ਵੋਟਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚ ਮਰੇ ਹੋਏ ਵਿਅਕਤੀਆਂ ਦੇ ਨਾਵਾਂ ‘ਤੇ ਬਣੀਆਂ ਗਲਤ ਵੋਟਾਂ ਵੀ ਸ਼ਾਮਲ ਹਨ।

Amritsar Chief Khalsa Diwan General Elections 17 February

ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ ਹੁਣ 17 ਫਰਵਰੀ ਨੂੰ ਹੋਣਗੀਆਂ

ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਨੂੰ ਗੰਭੀਰਤਾ ਵੇਖਦਿਆਂ ਦੋ ਦਸੰਬਰ ਨੂੰ ਹੋਣ ਵਾਲੀ ਚੋਣ ‘ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਸੀ ,ਜਿਸ ਨੂੰ ਅਦਾਲਤ ਵੱਲੋਂ ਬਾਅਦ ‘ਚ ਖ਼ਤਮ ਕਰ ਦਿੱਤਾ ਗਿਆ ਸੀ।
-PTCNews