ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਵੜਿਆ ਬਾਰਾਂਸਿੰਗਾ , ਬੜੀ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ

Amritsar company Bagh Enter baranshinga , 3-4 hours After control
ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਵੜਿਆ ਬਾਰਾਂਸਿੰਗਾ , ਬੜੀ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ 

ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਵੜਿਆ ਬਾਰਾਂਸਿੰਗਾ , ਬੜੀ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਅੱਜ ਸਵੇਰੇ ਇੱਕ ਬਾਰਾਂਸਿੰਗਾ ਵੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮਗਰੋਂ ਪੁਲਿਸ ਕੰਟਰੋਲ ਰੂਮ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ।

Amritsar company Bagh Enter baranshinga , 3-4 hours After control
ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਵੜਿਆ ਬਾਰਾਂਸਿੰਗਾ , ਬੜੀ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਕੁੱਲ ਤਿੰਨ ਬਾਰਾਂਸਿੰਗੇ ਸਨ, ਜਿਨ੍ਹਾਂ ‘ਚੋਂ ਦੋ ਅਬਰਨ ਹਾਟ ‘ਚ ਰਹਿ ਗਏ, ਜਦੋਂਕਿ ਉਨ੍ਹਾਂ ‘ਚੋਂ ਇੱਕ ਨਿਕਲ ਕੇ ਕੰਪਨੀ ਬਾਗ ‘ਚ ਵੜ ਗਿਆ। ਜਦੋਂ ਉਸ ਨੇ ਖ਼ੁਦ ਹੀ ਕੰਪਨੀ ਬਾਗ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇੱਕ ਥਾਂ ਬਾਗ ਦੇ ਜੰਗਲੇ ਨੂੰ ਟੱਪਣ ਦੀ ਕੋਸ਼ਿਸ਼ ‘ਚ ਉਹ ਗਰਿੱਲ ‘ਚ ਫਸ ਗਿਆ ਅਤੇ ਜ਼ਖ਼ਮੀ ਹੋ ਗਿਆ ਹੈ।

Amritsar company Bagh Enter baranshinga , 3-4 hours After control
ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਵੜਿਆ ਬਾਰਾਂਸਿੰਗਾ , ਬੜੀ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ

ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੇ ਜੰਗਲਾਤ ਵਿਭਾਗ ਨੇ 3-4 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਬਾਰਾਂਸਿੰਗੇ ਨੂੰ ਕਾਬੂ ਕੀਤਾ ਗਿਆ ਹੈ।
-PTCNews