ਕਾਂਗਰਸ ਦੇ ਮਾਸਟਰ ਹਰਪਾਲ ਸਿੰਘ ਨੇ ਦਿੱਤਾ ਅਸਤੀਫਾ ,ਉਪਕਾਰ ਸੰਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ‘ਤੇ ਪ੍ਰਗਟਾਇਆ ਰੋਸ

Congress Master Harpal Singh Verka Resignation
ਕਾਂਗਰਸ ਦੇ ਮਾਸਟਰ ਹਰਪਾਲ ਸਿੰਘ ਨੇ ਦਿੱਤਾ ਅਸਤੀਫਾ ,ਉਪਕਾਰ ਸੰਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ 'ਤੇ ਪ੍ਰਗਟਾਇਆ ਰੋਸ

ਕਾਂਗਰਸ ਦੇ ਮਾਸਟਰ ਹਰਪਾਲ ਸਿੰਘ ਨੇ ਦਿੱਤਾ ਅਸਤੀਫਾ ,ਉਪਕਾਰ ਸੰਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ‘ਤੇ ਪ੍ਰਗਟਾਇਆ ਰੋਸ:ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।ਪੰਜਾਬ ਕਾਂਗਰਸ ਕਮੇਟੀ ਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ ਨੇ ਬਗਾਵਤ ਦਾ ਬਿਗਲ ਵਜਾਉਂਦਿਆਂ ਅਸਤੀਫਾ ਦੇ ਦਿੱਤਾ ਹੈ।

Congress Master Harpal Singh Verka Resignation
ਕਾਂਗਰਸ ਦੇ ਮਾਸਟਰ ਹਰਪਾਲ ਸਿੰਘ ਨੇ ਦਿੱਤਾ ਅਸਤੀਫਾ ,ਉਪਕਾਰ ਸੰਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ‘ਤੇ ਪ੍ਰਗਟਾਇਆ ਰੋਸ

ਮਾਸਟਰ ਹਰਪਾਲ ਸਿੰਘ ਵੇਰਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਪਣਾ ਅਸਤੀਫਾ ਭੇਜਿਆ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਵਿਵਾਦਤ ਤੇ ਭੂ ਮਾਫੀਆ ਦੇ ਸਰਗਨੇ ਉਪਕਾਰ ਸਿੰਘ ਸੰਧੂ ਨੂੰ ਤੁਰੰਤ ਪਾਰਟੀ ਵਿੱਚੋ ਬਾਹਰ ਦਾ ਰਸਤਾ ਨਾ ਦਿਖਾਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਦਾ ਵਿਰੋਧ ਕਰਨਗੇ।Congress Master Harpal Singh Verka Resignation2017 ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਉਪਕਾਰ ਸਿੰਘ ਸੰਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਚੰਡੀਗੜ ਵਿਖੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਤੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ।ਦੂਸਰੇ ਪਾਸੇ ਮਾਸਟਰ ਹਰਪਾਲ ਸਿੰਘ ਵੇਰਕਾ ਨੇ ਉਪਕਾਰ ਸਿੰਘ ਸੰਧੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਧੂ ਜ਼ਰਾਇਮ ਪੇਸ਼ਾ ਵਿਅਕਤੀ ਹੈ ਤੇ ਇੱਕ ਕੇਸ ਵਿੱਚ ਇਹ ਪਾਕਿਸਤਾਨ ਦੀ ਜੇਲ ਵਿੱਚ ਹੀ ਰਹਿ ਚੁੱਕਾ ਹੈ।

Congress Master Harpal Singh Verka Resignation
ਕਾਂਗਰਸ ਦੇ ਮਾਸਟਰ ਹਰਪਾਲ ਸਿੰਘ ਨੇ ਦਿੱਤਾ ਅਸਤੀਫਾ ,ਉਪਕਾਰ ਸੰਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ‘ਤੇ ਪ੍ਰਗਟਾਇਆ ਰੋਸ

ਉਹਨਾਂ ਕਿਹਾ ਕਿ ਸੰਧੂ ਨੇ ਕਾਂਗਰਸੀ ਵਰਕਰਾਂ ‘ਤੇ ਕਈ ਝੂਠੇ ਮੁਕੱਦਮੇ ਵੀ ਦਰਜ ਕਰਵਾਏ ਅਤੇ ਉਹਨਾਂ ਦੇ ਵਿਰੁੱਧ ਵੀ ਅੱਠ ਝੂਠੇ ਮੁਕੱਦਮੇ ਦਰਜ ਕਰਵਾਏ ਅਤੇ ਉਹਨਾਂ ਨਜਾਇਜ ਤੌਰ ‘ਤੇ ਛੇ ਮਹੀਨੇ ਜੇਲ ਵਿੱਚ ਵੀ ਰਹਿਣਾ ਪਿਆ।ਜਦ ਕਿ ਹੁਣ ਸਾਰੇ ਮੁਕੱਦਮੇ ਬਰੀ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਵੀ ਆਪਣਾ ਗਿਲਾ ਜ਼ਾਹਿਰ ਕਰਨਗੇ ਤੇ ਉਹਨਾਂ ਨੂੰ ਸੱਚਾਈ ਤੋਂ ਜਾਣੂ ਕਰਵਾਉਣਗੇ।ਉਹਨਾਂ ਕਿਹਾ ਕਿ ਜੇਕਰ ਇੱਕ ਹਫਤੇ ਵਿੱਚ ਹਾਈ ਕਮਾਂਡ ਨੇ ਆਪਣੇ ਫੈਸਲੇ ਤੇ ਮੁੜ ਵਿਚਾਰ ਨਾ ਕੀਤੀ ਤਾਂ ਉਹ ਕੋਈ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ।
-PTCNews