ਧੀ ਨੇ ਮੁੱਖ ਮੰਤਰੀ ਤੋਂ ਲਾਈ ਇਨਸਾਫ ਦੀ ਗੁਹਾਰ, ਡਿਸਮਿਸ ਕੀਤੀ ਗਈ ਮਹਿਲਾ ਸਬ-ਇੰਸਪੈਕਟਰ

ਅੰਮ੍ਰਿਤਸਰ : ਬੀਤੇ ਕੁਝ ਦਿਨ ਪਹਿਲਾਂ ਸ਼ਹਿਰ ‘ਚ ਪਤੀ-ਪਤਨੀ ਵਲੋਂ ਕੀਤੀ ਗਈ ਖ਼ੁਦਕੁਸ਼ੀ ਮਾਮਲੇ ‘ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਹਿਲਾ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਮਹਿਕਮੇ ‘ਚੋਂ ਡਿਸਮਿਸ ਕਰ ਦਿੱਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਈ.ਜੀ. ਐੱਸ.ਐੱਸ.ਪੀ. ਪਰਮਾਰ ਵਲੋਂ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ ਉਨ੍ਹਾਂ ‘ਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸਬ-ਇੰਸਪੈਕਟਰ ਸੰਦੀਪ ਕੌਰ ਪੁਲਸ ‘ਚ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ। ਕਾਨੂੰਨ ਦੇ ਅਸੂਲਾਂ ਨੂੰ ਜਾਂਦੇ ਹੋਏ ਵੀ ਇਸ ਦੀ ਦੁਰ-ਵਰਤੋਂ ਕੀਤੀ ਹੈ। ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਅਤੇ ਜਲਦੀ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।ਜ਼ਿਕਰਯੋਗ ਹੈ ਕਿ ਮਾਮਲੇ ਸਬੰਧੀ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵਲੋਂ ਮ੍ਰਿਤਕਾਂ ਦੀ 15 ਸਾਲ ਦੀ ਧੀ ਦੀ ਇਕ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ ਸੀ, ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਮਾਮਲੇ ਦੀ ਜਾਂਚ ਤੁਰੰਤ ਕਰਨ ਲਈ ਟੀਮ ਗਠਿਤ ਕੀਤੀ ਸੀ। ਜਿਸ ਤੋਂ ਬਾਅਦ 24 ਘੰਟੇ ‘ਚ ਦੋਸ਼ੀ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਡਿਸਮਿਸ ਕਰ ਦਿੱਤਾ ਗਿਆ।

sub inspector sandeep kaur
sub inspector sandeep kaur

ਇਥੇ ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਨਵਾਂ ਪਿੰਡ ਦੇ ਵਿਕਰਮਜੀਤ ਸਿੰਘ ਵਿੱਕੀ ਵਲੋਂ ਸਬ-ਇੰਸਪੈਕਟਰ ਸੰਦੀਪ ਕੌਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸ ਦੁਖ ਨੂੰ ਨਾ ਸਹਾਰਦੇ ਹੋਏ ਉਸ ਦੀ ਪਤਨੀ ਸੁਖਬੀਰ ਕੌਰ ਨੇ ਵੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਦੋਵੇਂ ਆਪਮੇ ਪਿੱਛੇ ਇਕ 15 ਸਾਲ ਦੀ ਧੀ ਨੂੰ ਛੱਡ ਗਏ, ਜੋ ਮਾਤਾ-ਪਿਤਾ ਨੂੰ ਇਸਨਾਫ਼ ਦਿਵਾਉਣ ਲਈ ਗੁਹਾਰ ਲਗਾ ਰਹੀ ਸੀ।couple commit suicide

couple commit suicideਉਥੇ ਹੀ ਮੁਖ ਮੰਤਰੀ ਵੱਲੋਂ ਕੀਤੀ ਜਾ ਰਹੀ ਫੌਰੀ ਕਾਰਵਾਈ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਪਿਆਂ ਦੀ ਮੌਤ ਦਾ ਇਸ ਧੀ ਨੂੰ ਇਨਸਾਫ ਜਲਦ ਮਿਲ ਸਕਦਾ ਹੈ ਅਤੇ ਇਸ ਦੇ ਨਾਲ ਹੀ ਦੋਸ਼ੀ ਨੂੰ ਸਜ਼ਾ ਹੋਣ ‘ਤੇ ਜਨਤਾ ਦਾ ਵਿਸ਼ਵਾਸ ਵੀ ਕਾਨੂੰਨ ‘ਚ ਬਣਿਆ ਰਹੇਗਾ। ਕਿ ਕਾਨੂੰਨ ਦੇ ਲਈ ਹਰ ਇਕ ਮੁਲਜ਼ਮ ਇਕ ਹੀ ਬਰਾਬਰ ਹੈ ਭਾਵੇਂ ਉਹ ਪੁਲਿਸ ਮਹਿਕਮੇ ਦਾ ਈ ਕਰਮਚਾਰੀ ਕਿਓਂ ਨਾ ਹੋਵੇ।