Fri, Apr 19, 2024
Whatsapp

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਪੜ੍ਹੋ ਪੂਰੀ ਜਾਣਕਾਰੀ 

Written by  Shanker Badra -- June 09th 2021 04:56 PM
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਪੜ੍ਹੋ ਪੂਰੀ ਜਾਣਕਾਰੀ 

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਪੜ੍ਹੋ ਪੂਰੀ ਜਾਣਕਾਰੀ 

ਅੰਮ੍ਰਿਤਸਰ : ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਕੋਰੋਨਾ ਸੰਬਧੀ ਨਵੀਆਂ ਹਦਾਇਤਾਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਵਿਚ ਕਮੀ ਦਿਖਾਈ ਦੇ ਰਹੀ ਹੈ, ਜਿਸਦੇ ਚੱਲਦੇ ਪ੍ਰਸ਼ਾਸ਼ਨ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ 'ਚ ਨਵੀਆਂ ਗਾਈਡਲਾਈਨ ਜਾਰੀ ਕਰਕੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। [caption id="attachment_504944" align="aligncenter" width="274"]Amritsar Deputy Commissioner issues new instructions regarding opening of shops and Sunday Curfew ,read complete News ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਪੜ੍ਹੋ ਪੂਰੀ ਜਾਣਕਾਰੀ[/caption] ਪੜ੍ਹੋ ਹੋਰ ਖ਼ਬਰਾਂ :ਪੰਜਾਬੀ ਗਾਇਕ ਖ਼ਾਨ ਸਾਬ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਲੱਗਾ ਦੋਸ਼ ਜਿਸਦੇ ਚੱਲਦੇ ਹੁਣ ਜ਼ਿਲ੍ਹੇ ਦੀਆਂ ਸਾਰੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਸ਼ਨੀਵਾਰ ਅਤੇ ਐਤਵਾਰ ਦੀ ਬਜਾਏ ਹੁਣ ਸਿਰਫ ਐਤਵਾਰ ਨੂੰ ਹੀ ਪੂਰੇ ਦਿਨ ਦਾ ਕਰਫਿਊ ਲੱਗੇਗਾ। ਜਿਸਦੇ ਚੱਲਦੇ ਲੋਕਾਂ ਨੂੰ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। [caption id="attachment_504947" align="aligncenter" width="300"]Amritsar Deputy Commissioner issues new instructions regarding opening of shops and Sunday Curfew ,read complete News ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਪੜ੍ਹੋ ਪੂਰੀ ਜਾਣਕਾਰੀ[/caption] ਦਰਅਸਲ 'ਚ ਬੀਤੇ ਕਾਫ਼ੀ ਸਮੇਂ ਤੋਂ ਦੁਕਾਨਦਾਰਾਂ ਦੀ ਇਹ ਮੰਗ ਸੀ ਕਿ ਕਰਫ਼ਿਊ ਵਿਚ ਸਖ਼ਤੀ ਦੇ ਚਲਦਿਆਂ ਰੌਟੇਸਨ ਵਾਇਜ ਦੁਕਾਨਾਂ ਖੋਲ੍ਹਣ ਕਾਰਨ ਉਨ੍ਹਾਂ ਦਾ ਕੰਮਕਾਰ ਕਾਫ਼ੀ ਪ੍ਰਭਾਵਿਤ ਹੋ ਰਿਹਾ ਸੀ, ਜਿਸਦੇ ਚੱਲਦੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਕਾਫ਼ੀ ਰਿਲੈਕਸੈਸ਼ਨ ਦਿੰਦਿਆ ਹੁਣ ਦੁਕਾਨਾਂ ਖੋਲਣ ਦੇ ਆਦੇਸ਼ ਦੇ ਦਿੱਤੇ ਹਨ। [caption id="attachment_504945" align="aligncenter" width="300"]Amritsar Deputy Commissioner issues new instructions regarding opening of shops and Sunday Curfew ,read complete NewsAmritsar Deputy Commissioner issues new instructions regarding opening of shops and Sunday Curfew ,read complete News ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਪੜ੍ਹੋ ਪੂਰੀ ਜਾਣਕਾਰੀ[/caption] ਦੱਸ ਦੇਈਏ ਕਿ ਬਲੈਕ ਫੰਗਸ ਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ। ਸਾਡੇ ਆਲੇ- ਦੁਆਲੇ ਵਾਤਾਵਰਨ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਮੌਜੂਦ ਹਨ ,ਜੋ ਇਮੁਨਿਟੀ ਸਿਸਟਮ ਦੇ ਕਮਜ਼ੋਰ ਹੋਣ 'ਤੇ ਸਾਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਸਾਨੂੰ ਹਰ ਹਾਲ ਵਿਚ ਆਪਣੀ ਇਮੁਨਿਟੀ ਸਿਸਟਮ ਨੂੰ ਬਰਕਰਾਰ ਰੱਖਣ ਲਈ ਕਸਰਤ ਅਤੇ ਚੰਗਾ ਭੋਜਨ ਲੈਣਾ ਚਾਹੀਦਾ ਹੈ। -PTCNews


Top News view more...

Latest News view more...