ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ 5 ਸਾਲਾ ਬੱਚਾ ਇਲਾਜ ਲਈ ਤੜਫਦਾ ਰਿਹਾ, ਡਾਕਟਰਾਂ ਨੇ ਨਹੀਂ ਕੀਤਾ ਇਲਾਜ਼

Amritsar government hospital 5-year-old Child Doctors did not Treatment
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ 5 ਸਾਲਾ ਬੱਚਾ ਇਲਾਜ ਲਈ ਤੜਫਦਾ ਰਿਹਾ, ਡਾਕਟਰਾਂ ਨੇ ਨਹੀਂ ਕੀਤਾ ਇਲਾਜ਼   

ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ 5 ਸਾਲਾ ਬੱਚਾ ਇਲਾਜ ਲਈ ਤੜਫਦਾ ਰਿਹਾ, ਡਾਕਟਰਾਂ ਨੇ ਨਹੀਂ ਕੀਤਾ ਇਲਾਜ਼:ਅੰਮ੍ਰਿਤਸਰ : ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅਣਗਿਹਲੀ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਹ ਮਾਮਲਾ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇ।ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ 5 ਸਾਲ ਦਾ ਮਾਸੂਮ ਬੱਚਾ ਇਲਾਜ ਲਈ ਤੜਫਦਾ ਰਿਹਾ ਪਰ ਡਾਕਟਰਾਂ ਨੇ ਉਕਤ ਬੱਚੇ ਦਾ ਇਲਾਜ ਕਰਨ ਦੀ ਬਜਾਏ ਹਸਪਤਾਲ ‘ਚ ਸੁਵਿਧਾਵਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ।

Amritsar government hospital 5-year-old Child Doctors did not Treatment
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ 5 ਸਾਲਾ ਬੱਚਾ ਇਲਾਜ ਲਈ ਤੜਫਦਾ ਰਿਹਾ, ਡਾਕਟਰਾਂ ਨੇ ਨਹੀਂ ਕੀਤਾ ਇਲਾਜ਼

ਮਿਲੀ ਜਾਣਕਾਰੀ ਅਨੁਸਾਰ ਸਤਿਅਮ (5) ਨਿਵਾਸੀ ਬਟਾਲਾ ਰੋਡ ਸਵੇਰੇ ਆਪਣੇ ਘਰ ਖੇਡ ਰਿਹਾ ਸੀ, ਇਸ ਦੌਰਾਨ ਪੌੜੀਆਂ ਉਤਰਦੇ ਸਮੇਂ ਉਸਦਾ ਪੈਰ ਤਿਲਕ ਗਿਆ, ਜਿਸ ਕਾਰਨ ਉਸ ਦੇ ਸਿਰ ‘ਚ ਡੂੰਘੀ ਸੱਟ ਲੱਗੀ ਹੈ। ਉਸ ਦੇ ਕਾਫੀ ਖੂਨ ਵਹਿ ਰਿਹਾ ਸੀ। ਜਦੋਂ ਮਾਤਾ-ਪਿਤਾ ਖੂਨ ਨਾਲ ਲੱਥਪੱਥ ਬੱਚੇ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ‘ਚ ਲੈ ਕੇ ਆਏ, ਜਿਥੇ ਉਸ ਸਮੇਂ ਡਾ. ਰਜਨੀਤ ਕੌਰ ਮੌਜੂਦ ਸੀ।ਇਸ ਦੌਰਾਨ ਸਤਿਅਮ ਦੇ ਪਿਤਾ ਨੇ ਦੱਸਿਆ ਕਿ ਡੇਢ ਘੰਟਾ ਉਨ੍ਹਾਂ ਦਾ ਬੱਚਾ ਇਲਾਜ ਲਈ ਤੜਫਦਾ ਰਿਹਾ ਅਤੇ ਇਲਾਜ ਨਾ ਹੋਣ ਕਾਰਨ ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਸੀ।

Amritsar government hospital 5-year-old Child Doctors did not Treatment
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ 5 ਸਾਲਾ ਬੱਚਾ ਇਲਾਜ ਲਈ ਤੜਫਦਾ ਰਿਹਾ, ਡਾਕਟਰਾਂ ਨੇ ਨਹੀਂ ਕੀਤਾ ਇਲਾਜ਼

ਪਰਿਵਾਰਕ ਮੈਂਬਰਾਂ ਨੇ ਜਦੋਂ ਰੌਂਦੇ ਹੋਏ ਡਾਕਟਰ ਨੂੰ ਬੱਚੇ ਦਾ ਇਲਾਜ ਕਰਨ ਲਈ ਕਿਹਾ ਤਾਂ ਇਕ ਡਾਕਟਰ ਉਥੋਂ ਬਹਾਨਾ ਬਣਾ ਕੇ ਖਿਸਕ ਗਿਆ।ਪਰਿਵਾਰ ਨੇ ਦੋਸ਼ ਲਗਾਇਆ ਕਿ ਉਕਤ ਡਾਕਟਰ ਨੇ ਉਨ੍ਹਾਂ ਨੂੰ ਸਪਸ਼ਟ ਸ਼ਬਦਾਂ ‘ਚ ਕਹਿ ਦਿੱਤਾ ਕਿ ਉਨ੍ਹਾਂ ਦੇ ਬੱਚੇ ਦਾ ਇਲਾਜ ਕਰਨਾ ਉਨ੍ਹਾਂ ਦੇ ਅਧਿਕਾਰਾ ਖੇਤਰ ‘ਚ ਨਹੀਂ ਹੈ। ਇਹੀ ਨਹੀਂ ਉਨ੍ਹਾਂ ਨੂੰ ਕਿਹਾ ਗਿਆ ਕਿ ਬੱਚੇ ਨੂੰ ਕਿਸੇ ਨਿੱਜੀ ਹਸਪਤਾਲ ਲੈ ਜਾਓ। ਹਾਲਾਂਕਿ ਬੱਚੇ ਦੀ ਹਾਲਤ ਦੇਖ ਕੇ ਫਾਰਮਾਸਿਸਟ ਸ਼ਿਆਮ ਸੁੰਦਰ ਨੇ ਬੱਚੇ ਦਾ ਇਲਾਜ ਸ਼ੁਰੂ ਕੀਤਾ।

Amritsar government hospital 5-year-old Child Doctors did not Treatment
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ 5 ਸਾਲਾ ਬੱਚਾ ਇਲਾਜ ਲਈ ਤੜਫਦਾ ਰਿਹਾ, ਡਾਕਟਰਾਂ ਨੇ ਨਹੀਂ ਕੀਤਾ ਇਲਾਜ਼

ਓਧਰ ਦੂਜੇ ਪਾਸੇ ਡਾ. ਰਜਨੀਤ ਕੌਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਦੇਖ ਕੇ ਉਨ੍ਹਾਂ ਨੇ ਬੱਚੇ ਨੂੰ ਸਰਜਨ ਅਰਸ਼ਦੀਪ ਸਿੰਘ ਕੋਲ ਰੈਫਰ ਕਰ ਦਿੱਤਾ ਸੀ। ਉਥੇ ਦੂਜੇ ਪਾਸੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਹੈ। ਉਨ੍ਹਾਂ ਨੇ ਸਬੰਧਤ ਡਾਕਟਰਾਂ ਨੂੰ ਨੋਟਿਸ ਭੇਜੇ ਹਨ। ਮਰੀਜ਼ ਦੇ ਇਲਾਜ ‘ਚ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
-PTCNews