ਅੰਮ੍ਰਿਤਸਰ ‘ਚ ਸਰਕਾਰੀ ਕਣਕ ‘ਤੇ ਪਿਆ ਡਾਕਾ, ਕਣਕ ਦੀਆਂ 400 ਬੋਰੀਆਂ ਚੋਰੀ,ਸੁਰੱਖਿਆ ਕਰਮੀ ਕੀਤੇ ਜ਼ਖਮੀਂ

Amritsar Government warehouse wheat 400 sacks Theft, Security personnel injured
ਅੰਮ੍ਰਿਤਸਰ 'ਚ ਸਰਕਾਰੀ ਕਣਕ 'ਤੇ ਪਿਆ ਡਾਕਾ, ਕਣਕ ਦੀਆਂ400 ਬੋਰੀਆਂ ਚੋਰੀ,ਸੁਰੱਖਿਆ ਕਰਮੀ ਕੀਤੇ ਜ਼ਖਮੀਂ    

ਅੰਮ੍ਰਿਤਸਰ ‘ਚ ਸਰਕਾਰੀ ਕਣਕ ‘ਤੇ ਪਿਆ ਡਾਕਾ, ਕਣਕ ਦੀਆਂ 400 ਬੋਰੀਆਂ ਚੋਰੀ,ਸੁਰੱਖਿਆ ਕਰਮੀ ਕੀਤੇ ਜ਼ਖਮੀਂ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਨੇੜਲੇ ਪਿੰਡ ਬੱਲ ਕਲਾਂ ‘ਚ ਲੁਟੇਰੇ ਲੁੱਟਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ 400 ਸਰਕਾਰੀ ਕਣਕ ਦੀਆਂ ਬੋਰੀਆਂ ਚੋਰੀ ਕਰਕੇ ਲੈ ਗਏ ਹਨ I ਇਸ ਦੌਰਾਨ ਲੁਟੇਰਿਆਂ ਨੇ ਕਣਕ ਦੀਆਂ ਬੋਰੀਆਂ ਚੋਰੀ ਕੀਤੀਆਂ ਅਤੇ ਸੁਰੱਖਿਆ ਕਰਮੀਆਂ ਦੀ ਪਿਸਤੌਲਾਂ ਖੋਹ ਕੇ ਫਰਾਰ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ 10-15 ਦੀ ਗਿਣਤੀ ‘ਚ ਇਹ ਲੁਟੇਰੇ ਸਰਕਾਰੀ ਗੋਦਾਮ ਦੀ ਕੰਧ ਟੱਪ ਕੇ ਅੰਦਰ ਵੜੇ ਸਨ। ਇਸ ਤੋਂ ਬਾਅਦ ਲੁਟੇਰਿਆਂ ਨੇ ਗੋਦਾਮ ਦੀ ਸੁਰੱਖਿਆ ਕਰ ਰਹੇ 3 ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਕੋਲੋਂ ਪਿਸਤੌਲਾਂ ਖੋਹ ਕੇ ਬੁਰੀ ਤਰ੍ਹਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਚੋਰ ਕਣਕ ਚੋਰੀ ਕਰਨ ਦੇ ਨਾਲ ਨਾਲ ਜਾਂਦੇ ਸਮੇਂ ਗੰਨਮੈਨ ਜਸਬੀਰ ਸਿੰਘ ਨੂੰ ਜ਼ਖ਼ਮੀ ਕਰਕੇ ਉਸਦੀ ਰਾਈਫਲ ਵੀ ਖੋਹ ਕੇ ਲੈ ਗਏ ਹਨ ਅਤੇ ਇਸ ਮਾਮਲੇ ਸਬੰਧੀ ਥਾਣਾ ਕੰਬੋਅ ਵਿਖੇ ਮੁਕੱਦਮਾ ਦਰਜ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
-PTCNews