Fri, Apr 19, 2024
Whatsapp

ਹਸਪਤਾਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ, ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਕੀਤਾ ਭਰਤੀ

Written by  Shanker Badra -- August 05th 2020 07:49 PM
ਹਸਪਤਾਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ, ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਕੀਤਾ ਭਰਤੀ

ਹਸਪਤਾਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ, ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਕੀਤਾ ਭਰਤੀ

ਹਸਪਤਾਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ, ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਕੀਤਾ ਭਰਤੀ:ਅੰਮ੍ਰਿਤਸਰ : ਪੰਜਾਬ ਦੇ ਹਸਪਤਾਲਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਾਪਰਵਾਹੀ ਦੀਆਂ ਵੱਡੀਆਂ -ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਤੇ ਪੰਜਾਬ ਦਾ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ਼ ਤੋਂ ਸਾਹਮਣੇ ਆਇਆ ਹੈ,ਜਿਥੇ ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। [caption id="attachment_422618" align="aligncenter" width="300"] ਹਸਪਤਾਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ, ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਕੀਤਾ ਭਰਤੀ[/caption] ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ਼ 'ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।  ਓਥੇ ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ। ਪਰਿਵਾਰ ਵਲੋਂ ਰਿਪੋਰਟ ਮੰਗਣ 'ਤੇ ਰਿਪੋਰਟ ਨੈਗੇਟਿਵ ਨਿਕਲੀ ਹੈ। ਦੱਸਿਆ ਜਾਂਦਾ ਹੈ ਕਿ ਮਰੀਜ਼ ਪਿਛਲੇ 2 ਦਿਨ ਤੋਂ ਹਸਪਤਾਲ਼ 'ਚ ਦਾਖਿਲ ਹੈ। ਸਾਰੇ ਪਰਿਵਾਰ ਵਲੋਂ ਆਪਣੇ ਆਪ ਨੂੰ ਕੁਆਰਨਟੀਨ ਕੀਤਾ ਗਿਆ ਹੈ।  ਪਾਜ਼ੀਟਿਵ ਮਰੀਜਾਂ ਨਾਲ ਦਾਖ਼ਲ ਨੈਗੇਟਿਵ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਖਤਰਾ ਬਣਿਆ ਹੋਇਆ ਹੈ। ਜਿਸ ਕਰਕੇ ਪਰਿਵਾਰ ਵਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਪਰਿਵਾਰ ਨੂੰ ਮਾਨਸਿਕ ਤਣਾਅ ਸਹਿਣਾ ਪਿਆ ਹੈ। [caption id="attachment_422617" align="aligncenter" width="300"] ਹਸਪਤਾਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ, ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਹਸਪਤਾਲ ਵਿੱਚ ਕੀਤਾ ਭਰਤੀ[/caption] ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਵਾਇਰਸ ਕਾਰਨ ਦੋ ਮੌਤਾਂ ਹੋਈਆਂ ਸਨ ,ਜਿਨ੍ਹਾਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਹੋ ਗਈ। ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਹੁਸਿਆਰਪੁਰ ਦਾ ਰਹਿਣ ਵਾਲਾ ਸੀ ਤੇ ਮਹਿਲਾ ਮਰੀਜ਼ ਅੰਮ੍ਰਿਤਸਰ ਦੀ। ਹਸਪਤਾਲ ਪ੍ਰਸ਼ਾਸਨ ਦੀ ਹੋਈ ਇਸ ਗ਼ਲਤੀ ਕਾਰਨ ਹੁਸ਼ਿਆਰਪੁਰ ਦੇ ਮ੍ਰਿਤਕ ਦਾ ਸਸਕਾਰ ਵੀ ਅੰਮ੍ਰਿਤਸਤਰ ਵਿੱਚ ਹੀ ਦੂਜੇ ਮਰੀਜ਼ ਦੇ ਪਰਿਵਾਰ ਵੱਲੋਂ ਕਰ ਦਿੱਤਾ ਗਿਆ ਸੀ। -PTCNews


Top News view more...

Latest News view more...