Wed, Apr 24, 2024
Whatsapp

ਹੋਟਲ 'ਚ ਰੰਗ-ਰਲੀਆਂ ਮਨਾਉਂਦੀ ਪਤਨੀ ਨੂੰ ਪਤੀ ਨੇ ਸ਼ਰੇਆਮ ਚਾੜਿਆ ਕੁਟਾਪਾ

Written by  Shanker Badra -- October 05th 2018 04:46 PM
ਹੋਟਲ 'ਚ ਰੰਗ-ਰਲੀਆਂ ਮਨਾਉਂਦੀ ਪਤਨੀ ਨੂੰ ਪਤੀ ਨੇ ਸ਼ਰੇਆਮ ਚਾੜਿਆ ਕੁਟਾਪਾ

ਹੋਟਲ 'ਚ ਰੰਗ-ਰਲੀਆਂ ਮਨਾਉਂਦੀ ਪਤਨੀ ਨੂੰ ਪਤੀ ਨੇ ਸ਼ਰੇਆਮ ਚਾੜਿਆ ਕੁਟਾਪਾ

ਹੋਟਲ 'ਚ ਰੰਗ-ਰਲੀਆਂ ਮਨਾਉਂਦੀ ਪਤਨੀ ਨੂੰ ਪਤੀ ਨੇ ਸ਼ਰੇਆਮ ਚਾੜਿਆ ਕੁਟਾਪਾ:ਅੰਮ੍ਰਿਤਸਰ ਦੇ ਇੱਕ ਹੋਟਲ 'ਚ ਇੱਕ ਪ੍ਰੇਮੀ ਜੋੜੇ ਦਾ ਰਿਸ਼ਤਾ ਜੱਗ ਜ਼ਾਹਿਰ ਹੋ ਗਿਆ ਹੈ।ਇਹ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਔਰਤ ਦੇ ਪਤੀ ਨੇ ਕੀਤਾ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਜਦੋਂ ਇਹ ਪ੍ਰੇਮੀ ਜੋੜਾ ਆਪਸ 'ਚ ਮਿਲਣ ਦੇ ਲਈ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਪੁੱਜਾ ਤਾਂ ਔਰਤ ਦਾ ਪਤੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਹੋਟਲ ਪਹੁੰਚ ਗਿਆ।ਜਿਸ ਤੋਂ ਬਾਅਦ ਹੋਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਤੀ ਨੇ ਸ਼ਰੇਆਮ ਪ੍ਰੇਮੀ ਜੋੜੇ ਦਾ ਕੁਟਾਪਾ ਚਾੜ ਦਿੱਤਾ।ਦੱਸਿਆ ਜਾਂਦਾ ਹੈ ਕਿ ਉਕਤ ਔਰਤ ਮੱਥਾ ਟੇਕਣ ਦੇ ਬਹਾਨੇ ਆਪਣੇ ਪਤੀ ਨੂੰ ਝੂਠ ਬੋਲ ਕੇ ਅੰਮ੍ਰਿਤਸਰ ਆਪਣੇ ਆਸ਼ਕ ਨੂੰ ਮਿਲਣ ਆਈ ਸੀ ਜਦਕਿ ਪਤੀ ਨੂੰ ਪਹਿਲਾਂ ਤੋਂ ਹੀ ਉਸ 'ਤੇ ਸ਼ੱਕ ਸੀ। ਜਾਣਕਾਰੀ ਅਨੁਸਾਰ ਉਕਤ ਔਰਤ ਹਰਿੰਦਰ ਸਿੰਘ ਵਾਸੀ ਨਵਾਂ ਸ਼ਹਿਰ ਦੀ ਪਤਨੀ ਹੈ।ਉਨ੍ਹਾਂ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ।ਹਰਿੰਦਰ ਨੇ ਦੱਸਿਆ ਕਿ ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਪਤਨੀ ਦਾ ਰੰਗ ਢੰਗ ਬਦਲ ਗਿਆ ਸੀ।ਉਹ ਬਹਾਨੇ ਬਣਾਕੇ ਅੰਮ੍ਰਿਤਸਰ 'ਚ ਮੱਥਾ ਟੇਕਣ ਲਈ ਚਲੀ ਜਾਂਦੀ ਸੀ।ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਣ 'ਤੇ ਉਸ ਦੀ ਸਾਰੀ ਕਾਲ-ਡਿਟੇਲ ਕਢਵਾ ਲਈ ਗਈ ਸੀ। ਇਨ੍ਹਾਂ ਹੀ ਨਹੀਂ ਉਸ ਦੀ ਪਤਨੀ ਨੇ ਜਾਅਲੀ ਤਿੰਨ ਆਧਾਰ ਕਾਰਡ ਵੀ ਬਣਾਏ ਹੋਏ ਹਨ।ਇਕ 'ਚ ਪਤੀ ਦੇ ਰੂਪ 'ਚ ਉਹ ਹੈ ਤੇ ਦੂਜੇ ਅੰਮ੍ਰਿਤਸਰ ਵਾਸੀ ਜਤਿੰਦਰ ਸਿੰਘ ਤੀਜਾ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਹੈ।ਉਸ ਨੇ ਦੱਸਿਆ ਜਦੋਂ ਉਹ ਮੰਗਲਵਾਰ ਸਵੇਰੇ ਗੁਰਦੁਆਰਾ 'ਚ ਮੱਥਾ ਟੇਕਣ ਦਾ ਕਹਿ ਕੇ ਘਰੋਂ ਚਲੀ ਗਈ ਸੀ।ਉਹ ਵੀ ਰਿਸ਼ਤੇਦਾਰਾਂ ਦੇ ਨਾਲ ਪਤਨੀ ਦੇ ਪਿੱਛੇ ਚਲਾ ਗਿਆ।ਅੰਮ੍ਰਿਤਸਰ ਵਿੱਚ ਪਤਨੀ ਨੇ ਆਸ਼ਕ ਨਾਲ ਮਿਲਕੇ ਇੱਕ ਹੋਟਲ 'ਚ ਖੁਦ ਨੂੰ ਪਤੀ-ਪਤਨੀ ਦੱਸ ਕੇ ਕਮਰਾ ਬੁੱਕ ਕਰਵਾਇਆ।ਜਿਸ ਤੋਂ ਕੁਝ ਸਮੇਂ ਬਾਅਦ ਹਰਿੰਦਰ ਨੇ ਕਮਰੇ 'ਚ ਪਹੁੰਚ ਕੇ ਦੋਵਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ। -PTCNews


Top News view more...

Latest News view more...