Advertisment

ਅੰਮ੍ਰਿਤਸਰ : ਹੋਟਲ 'ਚ ਰੁਕਿਆ ਇਟਲੀ ਤੋਂ ਆਏ ਯਾਤਰੀਆਂ ਦਾ ਗਰੁੱਪ, ਪੁਲਿਸ 'ਚ ਮਚਿਆ ਹੜਕੰਪ

author-image
PTC NEWS
Updated On
New Update
ਅੰਮ੍ਰਿਤਸਰ : ਹੋਟਲ 'ਚ ਰੁਕਿਆ ਇਟਲੀ ਤੋਂ ਆਏ ਯਾਤਰੀਆਂ ਦਾ ਗਰੁੱਪ, ਪੁਲਿਸ 'ਚ ਮਚਿਆ ਹੜਕੰਪ
Advertisment
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਇੱਕ ਹੋਟਲ ਵਿਚ 13 ਮੈਂਬਰੀ ਇਰਾਨੀ ਗਰੁੱਪ ਦੇ ਠਹਿਰਣ ਨਾਲ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਜਦੋਂ 13 ਮੈਂਬਰੀ ਇਰਾਨੀ ਗਰੁੱਪ ਦਿੱਲੀ ਤੋਂ ਹੁੰਦਾ ਹੋਇਆ ਚੰਡੀਗੜ੍ਹ ਰਸਤੇ ਅੰਮ੍ਰਿਤਸਰ ਪਹੁੰਚ ਗਿਆ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਦੀਆਂ ਭਾਜੜਾਂ ਪੈ ਗਈਆਂ ਹਨ। ਇਹ ਸਾਰੇ ਯਾਤਰੀ ਅੱਜ ਇੱਥੋਂ ਆਪਣੇ ਦੇਸ਼ ਵਾਪਸ ਪਰਤ ਰਹੇ ਸਨ। Coronavirus ।  13 member Iranian group । Amritsar News । Health department ਜਿਸ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਨੇ ਹੋਟਲ ਨੂੰ ਘੇਰ ਲਿਆ ਅਤੇ ਚੈਕਿੰਗ ਦੇ ਤੌਰ 'ਤੇ ਹੋਟਲ ਦੇ ਸਾਰੇ ਮੁਲਾਜ਼ਮਾਂ ਨੂੰ ਮਾਸਕ ਪਹਿਨਾਏ ਹਨ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਅਤੇ ਸਿਹਤ ਵਿਭਾਗ ਦੀ ਟੀਮ ਨੇ ਵੀ ਮਾਸਕ ਪਹਿਨ ਕੇ ਉਕਤ ਇਰਾਨੀ ਗਰੁੱਪ ਦੇ ਬਲੱਡ ਸੈਂਪਲ ਲਏ ਹਨ। ਪੁਲਿਸ ਨੂੰ ਸ਼ੱਕ ਸੀ ਕਿ ਕਿਤੇ ਉਕਤ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਾਲ ਹੋਣ।
Advertisment
Coronavirus ।  13 member Iranian group । Amritsar News । Health department ਮਿਲੀ ਜਾਣਕਾਰੀ ਅਨੁਸਾਰ ਇਹ ਯਾਤਰੀ ਭਾਰਤ ਦੌਰੇ 'ਤੇ ਆਏ ਸਨ, ਜਿਸ ਤਹਿਤ ਉਹ ਹਰਿਦੁਆਰ ਤੋਂ ਹੁੰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ। ਇਹ ਸਾਰੇ ਯਾਤਰੀ ਕੋਰੋਨਾ ਵਾਇਰਸ ਦੇ ਸ਼ੱਕ ਤੋਂ ਪੀੜਤ ਸਨ,ਜਿਸ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ ਹੈ। Coronavirus ।  13 member Iranian group । Amritsar News । Health department ਇਸ ਦੌਰਾਨ ਅੰਮ੍ਰਿਤਸਰ ਦੇ ਐੱਸ.ਡੀ.ਐੱਮ. ਵਿਕਾਸ ਹੀਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਇਹ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਹੋਟਲ ਵਿਚ 13 ਇਰਾਨੀ ਲੋਕਾਂ ਦਾ ਠਹਿਰਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਕੋਰੋਨਾ ਵਾਇਰਸ ਦੇ ਚੱਲਦੇ ਪੂਰੀ ਸਖਤੀ ਕੀਤੀ ਗਈ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। publive-image-
Advertisment

Stay updated with the latest news headlines.

Follow us:
Advertisment