Advertisment

ਨਜਾਇਜ ਸ਼ਰਾਬ ਵੇਚਣ ਦਾ ਮਾਮਲਾ : ਨਵਜੋਤ ਸਿੰਘ ਸਿੱਧੂ ਦਾ ਕਰੀਬੀ ਰਾਜੀਵ ਬੱਬਾ ਚੜ੍ਹਿਆ ਸੀ.ਆਈ.ਏ ਸਟਾਫ ਦੇ ਅੜਿੱਕੇ

author-image
Shanker Badra
New Update
ਨਜਾਇਜ ਸ਼ਰਾਬ ਵੇਚਣ ਦਾ ਮਾਮਲਾ : ਨਵਜੋਤ ਸਿੰਘ ਸਿੱਧੂ ਦਾ ਕਰੀਬੀ ਰਾਜੀਵ ਬੱਬਾ ਚੜ੍ਹਿਆ ਸੀ.ਆਈ.ਏ ਸਟਾਫ ਦੇ ਅੜਿੱਕੇ
Advertisment
ਨਜਾਇਜ ਸ਼ਰਾਬ ਵੇਚਣ ਦਾ ਮਾਮਲਾ : ਨਵਜੋਤ ਸਿੰਘ ਸਿੱਧੂ ਦਾ ਕਰੀਬੀ ਰਾਜੀਵ ਬੱਬਾ ਚੜ੍ਹਿਆ ਸੀ.ਆਈ.ਏ ਸਟਾਫ ਦੇ ਅੜਿੱਕੇ : ਅੰਮ੍ਰਿਤਸਰ 'ਚ ਬੀਤੇ ਦਿਨੀਂ ਬਾਹਰਲੇ ਰਾਜਾਂ ਦੀਆਂ ਡਿਸਲਿਰੀਆਂ ਅਤੇ ਠੇਕੇਦਾਰਾਂ ਨਾਲ ਮਿਲਕੇ ਵੱਖ-ਵੱਖ ਮਾਰਕਿਆ ਦੀ ਅੰਗਰੇਜੀ ਸ਼ਰਾਬ ਲਿਆ ਕੇ ਸਸਤੇ ਦਰ ‘ਤੇ ਸ਼ਹਿਰ ਦੀਆਂ ਕਾਲੋਨੀਆ ਵਿੱਚ ਨਜਾਇਜ ਅੰਗਰੇਜੀ ਸ਼ਰਾਬ ਵੇਚਣ ਵਾਲਿਆ ਨੂੰ ਐਕਾਸਾਈਜ ਵਿਭਾਗ ਦੇ ਅਧਿਕਾਰੀਆਂ ਨੇ ਮਿਲਕੇ ਕਾਬੂ ਕਰਕੇ ਉਨ੍ਹਾਂ ਪਾਸੋ 392 ਪੇਟੀਆਂ (4492) ਬੋਤਲਾਂ ਬਰਾਮਦ ਕੀਤੀਆਂ ਸਨ।ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਰਾਜੀਵ ਬੱਬਾ ਵੀ ਸ਼ਾਮਲ ਸੀ।ਰਾਜੀਵ ਬੱਬਾ ਨੂੰ ਅੱਜ ਸੀ.ਆਈ.ਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ ,ਜੋ ਕਈ ਦਿਨਾਂ ਤੋਂ ਫਰਾਰ ਸੀ। ਡਿਪਟੀ ਕਮਿਸ਼ਨਰ ਜਾਂਚ ਜਗਮੋਹਨ ਸਿੰਘ ਅਨੁਸਾਰ ਏ.ਐਸ.ਆਈ ਕੁਲਵਿੰਦਰਜੀਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਰਾਜੀਵ ਕੁਮਾਰ ਉਰਫ ਬੱਬਾ ਪੁੱਤਰ ਦੇਸ ਰਾਜ ਵਾਸੀ ਨਿਉੂ ਤਹਿਸੀਲਪੁਰਾ ਅਤੇ ਸ਼ਾਦੀ ਲਾਲ ਵਾਸੀ ਤਾਦੂੰਰਾਂ ਵਾਲੇ ਮਹੱਲਾ ਦੋਵੇ ਮਿਲਕੇ ਇਕ ਕੈਟਰ ‘ਤੇ ਬਾਹਰਲੇ ਰਾਜਾਂ ਦੇ ਠੇਕੇਦਾਰਾਂ ਅਤੇ ਡਿਸਟਿਲਰੀ ਮਾਲਕਾਂ ਨਾਲ ਮਿਲਕੇ ਵੱਖ-ਵੱਖ ਮਾਰਕਿਆ ਦੀ ਅੰਗਰੇਜੀ ਸ਼ਰਾਬ ਲਿਆ ਕੇ ਨਾਜਇਜ ਤੌਰ 'ਤੇ ਸ਼ਹਿਰ ਦੀਆ ਕਾਲੋਨੀਆ ਵਿੱਚ ਵੇਚਦੇ ਹਨ। ਜਿਸ ਨਾਲ ਜਿਥੇ ਉਹ ਪੰਜਾਬ ਸਰਕਾਰ ਨਾਲ ਧੋਖਾਦੇਹੀ ਕਰ ਰਹੇ ਹਨ,ਉਥੇ ਸਰਕਾਰ ਦੇ ਖਜਾਨੇ ਨੂੰ ਵੀ ਚੂਨਾ ਲਗਾ ਰਹੇ ਹਨ।ਜਿਸ ‘ਤੇ ਏ.ਐਸ.ਆਈ ਕੁਲਵਿੰਦਰ ਜੀਤ ਸਿੰਘ ਵਲੋ ਈ.ਟੀ.ਓ ਜਪਸਿਮਰਨ ਸਿੰਘ,ਲਖਬੀਰ ਸਿੰਘ ,ਰਾਜੀਵ ਮਰਵਾਹ, ਈ.ਟੀ.ਆਈ ਸਰਵਣ ਸਿੰਘ, ਸੁਰਜੀਤ ਸਿੰਘ ਨਾਲ ਮਿਲਕੇ ਵੱਲਾ ਬਾਈਪਾਸ ਨੇੜੇ ਲਗਾਏ ਇਕ ਨਾਕੇ ‘ਤੇ ਜਲੰਧਰ ਦੀ ਤਰਫੋ ਆ ਰਹੇ ਟੈਕਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟੈਕਰ ਡਰਾਈਵਰ ਨਾਲ ਬੈਠੇ ਦੋ ਵਿਆਕਤੀ ਭੱਜਣ ਵਿੱਚ ਸਫਲ ਹੋ ਗਏ ਸਨ।ਜਿਸ ਤੋਂ ਬਾਅਦ ਅੱਜ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment