ਅੰਮ੍ਰਿਤਸਰ ‘ਚ ਲੁਟੇਰੇ ਨਗਦੀ ਅਤੇ 4 ਕਿੱਲੋ ਸੋਨਾ ਲੁੱਟ ਕੇ ਹੋਏ ਫਰਾਰ ,ਪੁਲਿਸ ਵੱਲੋਂ ਆਸ -ਪਾਸ ਛਾਪੇਮਾਰੀ

Amritsar In Robbers Cash and Gold Robbery Runaway

ਅੰਮ੍ਰਿਤਸਰ ‘ਚ ਲੁਟੇਰੇ ਨਗਦੀ ਅਤੇ 4 ਕਿੱਲੋ ਸੋਨਾ ਲੁੱਟ ਕੇ ਹੋਏ ਫਰਾਰ ,ਪੁਲਿਸ ਵੱਲੋਂ ਆਸ -ਪਾਸ ਛਾਪੇਮਾਰੀ:ਅੰਮ੍ਰਿਤਸਰ ਦੀ ਮਹਿੰਦਰਾ ਕਲੋਨੀ ਵਿਚ ਲੁਟੇਰਿਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਜਾਣਕਾਰੀ ਅਨੁਸਾਰ ਲੁਟੇਰੇ ਇੱਕ ਗਰੀਬ ਪਰਿਵਾਰ ਕੋਲੋਂ 35 ਹਜਾਰ ਨਗਦੀ , 4 ਕਿੱਲੋ ਸੋਨਾ ਲੈ ਕੇ ਫ਼ਰਾਰ ਹੋ ਗਏ ਹਨ।ਪਰਿਵਾਰ ਦੇ ਦੱਸਣ ਮੁਤਾਬਕ ਅੱਜ 3 ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਜਾਣਕਾਰੀ ਅਨੁਸਾਰ ਇਸ ਘਟਨਾ ਵਾਲੀ ਸਥਾਨ ਦੇ ਨੇੜੇ ਆਈ.ਬੀ ਦਾ ਦਫਤਰ ਅਤੇ ਪੁਲਿਸ ਚੌਂਕੀ ਵੀ ਸਥਿਤ ਹੈ।ਇਸ ਘਟਨਾ ਮੌਕੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਸੀ।

ਇਸ ਸੰਬੰਧੀ ਕਲੋਨੀ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਲੁਟੇਰੇ ਕਾਲੋਨੀ ‘ਚ ਹੀ ਲੁਕੇ ਹੋਏ ਹਨ ,ਜਿਸ ਤੋਂ ਬਾਅਦ ਪੁਲਿਸ ਵੱਲੋਂ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ।
-PTCNews