ਅੰਮ੍ਰਿਤਸਰ ‘ਚ ਵਾਜਪਾਈ ਦੇ ਬਚਪਨ ਦੇ ਦੋਸਤ ਦੇ ਪਰਿਵਾਰ ਵਿਚ ਸੋਗ ਦੀ ਲਹਿਰ ,ਬਚਪਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Amritsar In Vajpayee childhood friend family In Grief

ਅੰਮ੍ਰਿਤਸਰ ‘ਚ ਵਾਜਪਾਈ ਦੇ ਬਚਪਨ ਦੇ ਦੋਸਤ ਦੇ ਪਰਿਵਾਰ ਵਿਚ ਸੋਗ ਦੀ ਲਹਿਰ ,ਬਚਪਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੰਮ੍ਰਿਤਸਰ ਨਾਲ ਵੀ ਗੂੜਾ ਸਬੰਧ ਰਿਹਾ ਹੈ।

ਦਰਅਸਲ ਅੰਮ੍ਰਿਤਸਰ ਵਾਸੀ ਬਾਉ ਰੋਸ਼ਨ ਲਾਲ ਨਾਲ ਵਾਜਪਾਈ ਸਾਹਿਬ ਦਾ ਬਹੁਤ ਗੂੜਾ ਯਾਰਾਨਾ ਸੀ ਅਤੇ ਜਦੋਂ ਵੀ ਉਹ ਅੰਮ੍ਰਿਤਸਰ ਆਉਂਦੇ ਸਨ ਤੇ ਆਪਣੇ ਪਰਮ ਮਿੱਤਰ ਬਾਉ ਰੋਸ਼ਨ ਲਾਲ ਦੇ ਘਰ ਹੀ ਰੁਕਦੇ ਸਨ।ਹਾਲਾਂਕਿ ਬਾਉ ਰੋਸ਼ਨ ਲਾਲ ਵੀ ਇਸ ਦੁਨੀਆ ਤੋਂ ਰੁਖਸਤ ਹੋ ਚੁਕੇ ਹਨ ਪਰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵਾਜਪਾਈ ਦੇ ਦੇਹਾਂਤ ਦੀ ਖਬਰ ਨਾਲ ਸਦਮੇ ਵਿਚ ਹਨ।

ਸ੍ਰੀ ਵਾਜਪਾਈ ਦੇ ਗੂੜੇ ਮਿੱਤਰ ਬਾਉ ਰੋਸ਼ਨ ਲਾਲ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।
-PTCNews