Fri, Apr 19, 2024
Whatsapp

ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼

Written by  Shanker Badra -- December 05th 2018 05:03 PM
ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼

ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼

ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼:ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਮੈਦਾਨ ਵਿਚ ਅੰਤਰਾਸ਼ਟਰੀ ਵਪਾਰ ਮੇਲਾ (ਪਾਇਟੈਕਸ-2018 ) 6 ਤੋਂ 10 ਦਸੰਬਰ ਤੱਕ ਲਗੇਗਾ।ਇਸ ਵਿੱਚ ਕੁੱਝ ਦੇਸ਼ਾਂ ਦੇ ਵਪਾਰੀ ਤੇ ਸਨਅਤਕਾਰ ਸ਼ਮੂਲੀਅਤ ਕਰਨਗੇ ਪਰ ਪਾਕਿਸਤਾਨ ਦੇ ਵਪਾਰੀ ਤੇ ਸਨਅਤਕਾਰ ਸ਼ਮੂਲੀਅਤ ਨਹੀਂ ਕਰਨਗੇ ,ਜਿਸ ਕਾਰਨ ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਨਿਰਾਸ਼ ਹੋਣਾ ਪਵੇਗਾ। [caption id="attachment_225341" align="aligncenter" width="300"]Amritsar International Trade Fair (Patex-2018 ) 6 to 10 December ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼[/caption] ਦਰਅਸਲ 'ਚ ਪੰਜਾਬ ਦੀਆਂ ਜ਼ਿਆਦਾਤਰ ਬੀਬੀਆਂ ਪਾਕਿਸਤਾਨੀ ਜੁੱਤੀ ਅਤੇ ਸੂਟਾਂ ਨੂੰ ਬਹੁਤ ਪਸੰਦ ਕਰਦਿਆਂ ਹਨ ਪਰ ਇਸ ਵਾਰ ਪਾਕਿਸਤਾਨ ਦੇ ਵਪਾਰੀਆਂ ਤੇ ਸਨਅਤਕਾਰਾਂ ਵੱਲੋਂ ਵਪਾਰ ਮੇਲੇ 'ਚ ਸ਼ਮੂਲੀਅਤ ਨਾ ਕਰਨ 'ਤੇ ਉਨ੍ਹਾਂ ਵੱਲੋਂ ਇੱਕ ਸਾਲ ਤੋਂ ਕੀਤੀ ਜਾ ਰਹੀ ਉਡੀਕ ਇਸ ਵਾਰ ਪੂਰੀ ਨਹੀਂ ਹੋਵੇਗੀ। [caption id="attachment_225335" align="aligncenter" width="300"]Amritsar International Trade Fair (Patex-2018 ) 6 to 10 December ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼[/caption] ਜਾਣਕਾਰੀ ਅਨੁਸਾਰ ਇਸ ਵਾਰ ਅੰਤਰਾਸ਼ਟਰੀ ਵਪਾਰ ਮੇਲੇ ਵਿੱਚ ਅਫਗਾਨਿਸਤਾਨ, ਤੁਰਕੀ, ਥਾਈਲੈਂਡ ਅਤੇ ਅਜਿਪਟ ਵਰਗੇ ਦੇਸ਼ ਤਾਂ ਸ਼ਿਰਕਤ ਕਰ ਰਹੇ ਹਨ ਪਰ ਪਾਕਿਸਤਾਨ ਸ਼ਿਰਕਤ ਨਹੀਂ ਕਰ ਰਿਹਾ।ਇਸ ਵਾਰ ਝਾਰਖੰਡ, ਜੰਮੂ ਕਸ਼ਮੀਰ, ਰਾਜਸਥਾਨ ਸਮੇਤ ਵੱਖ-ਵੱਖ ਰਾਜਾਂ ਤੇ ਦੇਸ਼ਾਂ ਦੀਆਂ 375 ਸਟਾਲਾਂ ਲੱਗਣਗੀਆਂ ਹਨ। [caption id="attachment_225337" align="aligncenter" width="300"]Amritsar International Trade Fair (Patex-2018 ) 6 to 10 December ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼[/caption] ਦੱਸ ਦੇਈਏ ਕਿ ਇਸ ਮੇਲੇ ਵਿਚ ਖਰੀਦੋ-ਫਰੋਖ਼ਤ ਕਰਨ ਵਾਲਿਆਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਓਥੇ ਮੇਲਾ ਕੰਪਲੈਕਸ ਵਿਚ ਵੱਡੇ ਹਾਲ ਵੀ ਬਣਾਏ ਜਾਂਦੇ ਹਨ ਤਾਂ ਆਉਣ ਵਾਲੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮਿਲ ਬਹਿ ਕੇ ਆਪਣੀ ਪਸੰਦ ਅਨੁਸਾਰ ਕਾਰੋਬਾਰੀ ਰਿਸ਼ਤੇ ਕਾਇਮ ਕਰਨ ਅਤੇ ਖਰੀਦੋ-ਫਰੋਖ਼ਤ ਕਰਨ ਦਾ ਮੌਕਾ ਮਿਲ ਸਕੇ। [caption id="attachment_225336" align="aligncenter" width="300"]Amritsar International Trade Fair (Patex-2018 ) 6 to 10 December ਪਾਕਿਸਤਾਨੀ ਜੁੱਤੀ ਅਤੇ ਸੂਟਾਂ ਦੀਆਂ ਸ਼ੌਕੀਨ ਬੀਬੀਆਂ ਨੂੰ ਇਸ ਵਾਰ ਹੋਣਾ ਪਵੇਗਾ ਨਿਰਾਸ਼[/caption] ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਨਅਤੀ ਮੇਲੇ ਲਈ ਤਿਆਰੀਆਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ।ਭਾਰਤੀ ਵਪਾਰੀ ਆਸਵੰਦ ਹਨ ਕਿ ਇਸ ਵਾਰ ਇਹ ਮੇਲਾ ਵੱਧ ਵਪਾਰਕ ਸੰਭਾਵਨਾਵਾਂ ਪੈਦਾ ਕਰੇਗਾ। -PTCNews


Top News view more...

Latest News view more...