ਜੇਲ੍ਹ ਵਿਚੋਂ ਚਲਦਾ ਸੀ ਨਸ਼ਾ ਤਸਕਰੀ ਦਾ ਧੰਦਾ,ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 2 ਸਾਥੀ 275 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

Amritsar jail in Gangster jagu bhagwanapuriya gang 2 companions heroin including Arrested

ਜੇਲ੍ਹ ਵਿਚੋਂ ਚਲਦਾ ਸੀ ਨਸ਼ਾ ਤਸਕਰੀ ਦਾ ਧੰਦਾ,ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 2 ਸਾਥੀ 275 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ:ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਨਸ਼ਾ ਤਸਕਰੀ ਦਾ ਧੰਦਾ ਜਾਰੀ ਹੈ।ਪੰਜਾਬ ਅੰਦਰ ਆਏ ਦਿਨ ਜੇਲ੍ਹਾਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੀ ਜੇਲ੍ਹ ‘ਚੋਂ ਸਾਹਮਣੇ ਆਇਆ ਹੈ।ਅੰਮ੍ਰਿਤਸਰ ਪੁਲਿਸ ਨੇ ਜੇਲ ‘ਚ ਬੰਦ ਗੈਂਗਸਟਰ ਰਾਜਾ ਕੰਨਵੱਡਾ ਦੇ ਭਰਾ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 2 ਸਾਥੀਆਂ ਨੂੰ 275 ਗ੍ਰਾਮ ਹੈਰੋਇਨ ਸਮੇਤ ਸੁਲਤਾਨਵਿੰਡ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਵੀਰ ਸਿੰਘ ਉਰਫ ਵੀਰੂ ਅੰਮ੍ਰਿਤਸਰ ਅਤੇ ਗੁਲਸ਼ਨ ਸਿੰਘ ਉਰਫ ਪ੍ਰਿੰਸ ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਜੇਲ ਵਿਚ ਬੰਦ ਗੈਂਗਸਟਰ ਰਾਜਾ ਕੰਨਵੱਡਾ ਦੇ ਭਰਾ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਸਾਥੀ ਹਨ।ਇਨ੍ਹਾਂ ਗੈਂਗਸਟਰਾਂ ਦੇ ਕਹਿਣ ‘ਤੇ ਹੈਰੋਇਨ ਦੀ ਤਸਕਰੀ ਕਰਦੇ ਸਨ।
-PTCNews