Advertisment

ਅੰਮ੍ਰਿਤਸਰ 'ਚ ਸ਼ਰੇਆਮ ਵਿਕ ਰਿਹਾ ਨਸ਼ਾ, ਸਰਕਾਰਾਂ ਤੇ ਪੁਲਿਸ ਨਸ਼ੇ ਨੂੰ ਖ਼ਤਮ ਕਰਨ 'ਚ ਹੋ ਰਹੀ ਨਾਕਾਮ ਸਾਬਤ!

author-image
Riya Bawa
Updated On
New Update
ਅੰਮ੍ਰਿਤਸਰ 'ਚ ਸ਼ਰੇਆਮ ਵਿਕ ਰਿਹਾ ਨਸ਼ਾ, ਸਰਕਾਰਾਂ ਤੇ ਪੁਲਿਸ ਨਸ਼ੇ ਨੂੰ ਖ਼ਤਮ ਕਰਨ 'ਚ ਹੋ ਰਹੀ ਨਾਕਾਮ ਸਾਬਤ!
Advertisment
Drug Viral Video Of Amritsar: ਪੰਜਾਬ 'ਚ ਨਸ਼ੇ ਨਾਲ ਰੋਜ਼ਾਨਾ ਨੌਜਵਾਨ ਤੜਫ ਤੜਫ ਕੇ ਮਰ ਰਹੇ ਹਨ। ਪੰਜਾਬ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਹੈ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਨਸ਼ੇ ਦੀ ਲਪੇਟ 'ਚ ਆ ਰਹੇ ਲੋਕਾਂ ਜਾਂ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਦੇ ਮਾਮਲੇ ਰੁਕਦੇ ਨਜ਼ਰ ਨਹੀਂ ਆ ਰਹੇ। ਮਹਿਜ਼ ਇੱਕ ਮਹੀਨਾ ਹੋਇਆ ਹੈ ਅਤੇ ਵੀਡੀਓ ਸਮੇਤ 5 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੱਜ ਅਜਿਹਾ ਹੀ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ 5 ਨੌਜਵਾਨ ਪਹਿਲਾਂ ਗਲੀ ਵਿੱਚ ਇਕੱਠੇ ਹੋਏ ਅਤੇ ਇੱਕ ਦੂਜੇ ਨੂੰ ਨਸ਼ੀਲੇ ਪਦਾਰਥਾਂ ਦੀਆਂ ਖਰੀਦੀਆਂ ਪੁਰੀਆਂ ਦੇ ਦਿੰਦੇ ਹਨ। ਇਸ ਤੋਂ ਬਾਅਦ ਇਹ ਨੌਜਵਾਨ ਇਕ-ਦੂਜੇ ਨੂੰ ਨਸ਼ੇ ਦੇ ਟੀਕੇ ਲੱਤਾਂ ਦੀਆਂ ਨਾੜਾਂ 'ਚ ਲਗਾ ਰਹੇ ਹਨ। Drug Viral Video Of Amritsar ਅੰਮ੍ਰਿਤਸਰ 'ਚ ਪੁਲਿਸ ਨਸ਼ੇ ਦੇ ਨੈੱਟਵਰਕ ਨੂੰ ਤੋੜਨ 'ਚ ਨਾਕਾਮ ਸਾਬਤ ਹੋ ਰਹੀ ਹੈ। ਨਸ਼ਿਆਂ ਲਈ ਬਦਨਾਮ ਹੋ ਚੁੱਕਾ ਮਕਬੂਲਪੁਰਾ ਇਲਾਕਾ ਅੱਜ ਵੀ ਬਿਨਾਂ ਸ਼ਰਤ ਉਥੇ ਨਸ਼ਾ ਵਿਕ ਰਿਹਾ ਹੈ। ਪੁਲਿਸ ਨੇ ਮਕਬੂਲਪੁਰਾ, ਚਮਰੰਗ ਰੋਡ, ਤਰਨਤਾਰਨ ਰੋਡ ਆਦਿ ਕਈ ਥਾਵਾਂ ’ਤੇ ਚੈਕਿੰਗ ਕੀਤੀ, ਤਸਕਰਾਂ ਨੂੰ ਫੜਿਆ ਪਰ ਫਿਰ ਵੀ ਨਸ਼ਾ ਇੱਥੋਂ ਦੇ ਨੌਜਵਾਨਾਂ ਤੱਕ ਪਹੁੰਚ ਰਿਹਾ ਹੈ। ਹੁਣ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਇੱਕ ਨਵੀਂ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਸ਼ਨੀਵਾਰ-ਐਤਵਾਰ ਦਰਮਿਆਨੀ ਰਾਤ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ 5 ਨੌਜਵਾਨ ਪਹਿਲਾਂ ਗਲੀ ਵਿੱਚ ਇਕੱਠੇ ਹੋਏ ਅਤੇ ਇੱਕ ਦੂਜੇ ਨੂੰ ਨਸ਼ੀਲੇ ਪਦਾਰਥਾਂ ਦੀਆਂ ਖਰੀਦੀਆਂ ਪੁਰੀਆਂ ਦੇ ਦਿੰਦੇ ਹਨ। ਇਸ ਤੋਂ ਬਾਅਦ ਇਹ ਨੌਜਵਾਨ ਇਕ-ਦੂਜੇ ਨੂੰ ਨਸ਼ੇ ਦੇ ਟੀਕੇ ਲੱਤਾਂ ਦੀਆਂ ਨਾੜਾਂ 'ਚ ਲਗਾਉਦੇ ਨਜ਼ਰ ਆ ਰਹੇ ਹਨ ਪਰ ਇਸ ਦੌਰਾਨ ਇਕ ਦੀ ਨਜ਼ਰ ਵੀਡੀਓ ਬਣਾਉਣ ਵਾਲੇ ਵਿਅਕਤੀ 'ਤੇ ਪੈ ਜਾਂਦੀ ਹੈ ਅਤੇ ਉਹ ਪਿੱਛੇ ਹਟ ਜਾਂਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਅਤੇ ਪੁਲਿਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਅੱਜ ਵੀ ਇਹ ਨਸ਼ਾ ਗਲੀ-ਮੁਹੱਲੇ ਵਿੱਚ ਵਿਕ ਰਿਹਾ ਹੈ ਅਤੇ ਨੌਜਵਾਨ ਵੀ ਇਸ ਦਾ ਸੇਵਨ ਕਰ ਰਹੇ ਹਨ। publive-image -PTC News
punjabi-news amritsar drug-viral-videos-of-amritsar drugs-viral latest-drug-viral-video
Advertisment

Stay updated with the latest news headlines.

Follow us:
Advertisment