ਸਰਕਾਰੀ ਰੋਡਵੇਜ਼ ਦੀ ਬੱਸ ਕਾਰਨ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਸਰਕਾਰੀ ਰੋਡਵੇਜ਼ ਦੀ ਬੱਸ ਕਾਰਨ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ   

ਸਰਕਾਰੀ ਰੋਡਵੇਜ਼ ਦੀ ਬੱਸ ਕਾਰਨ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਾਲ ਬਾਜ਼ਾਰ ਨਜ਼ਦੀਕ ਇੱਕ ਤੇਜ਼ ਰਫ਼ਤਾਰ ਸਰਕਾਰੀ ਰੋਡਵੇਜ਼ ਦੀ ਬੱਸ ਨੇ ਇੱਕ ਵਿਅਕਤੀ ਨੂੰ ਦੇਰ ਸ਼ਾਮ ਟੱਕਰ ਮਾਰ ਦਿੱਤੀ ਹੈ।ਇਸ ਹਾਦਸੇ ਵਿਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਜੈਨਾਥ ਚੌਹਾਨ ਵਜੋਂ ਹੋਈ ਹੈ।

ਸਰਕਾਰੀ ਰੋਡਵੇਜ਼ ਦੀ ਬੱਸ ਕਾਰਨ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਪੂਰੇ ਅੰਮ੍ਰਿਤਸਰ ਦੇ ਵਿੱਚ ਲਾਕਡਾਊਨ ਲੱਗਾ ਹੋਇਆ ਹੈ ਅਤੇ ਬੱਸ ਸਰਵਿਸ ਵੀ ਬੰਦ ਹੈ। ਇਸ ਦੌਰਾਨ ਤੇਜ਼ ਰਫ਼ਤਾਰ ‘ਚ ਆ ਰਹੀ ਸਰਕਾਰੀ ਰੋਡਵੇਜ਼ ਦੀ ਬੱਸ ਨੇ ਇਕ ਰਾਹਗੀਰ ਵਿਅਕਤੀ ਨੂੰ ਟੱਕਰ ਮਾਰ ਕੇ ਸੁੱਟ ਦਿੱਤਾ ,ਜਿਸ ਕਾਰਨ ਵਿਅਕਤੀ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਹੈ।

ਸਰਕਾਰੀ ਰੋਡਵੇਜ਼ ਦੀ ਬੱਸ ਕਾਰਨ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਓਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੋਂ ਕਿਸੇ ਦਾ ਫੋਨ ਆਇਆ ਸੀ ਕਿ ਇੱਕ ਵਿਅਕਤੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਹੈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤੇ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰੋਡਵੇਜ਼ ਬੱਸ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਰਕਾਰੀ ਰੋਡਵੇਜ਼ ਦੀ ਬੱਸ ਕਾਰਨ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਦੂਜੇ ਪਾਸੇ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਉਹ ਜਲੰਧਰ ਤੋਂ ਬੱਸ ਲੈ ਕੇ ਇੱਥੇ ਆਇਆ ਸੀ ਤੇ ਆਪਣੇ ਰੋਡਵੇਜ਼ ਦੇ ਡਿੱਪੂ ‘ਚ ਬੱਸ ਲਗਾਉਣ ਲਈ ਜਾ ਰਿਹਾ ਸੀ। ਜਿਸ ਦੌਰਾਨ ਇਹ ਵਿਅਕਤੀ ਉਨ੍ਹਾਂ ਦੀ ਬੱਸ ਨਾਲ ਟਕਰਾ ਗਿਆ ,ਜਿਸ ਦੀ ਮੌਕੇ ‘ਤੇ ਮੌਤ ਹੋ ਗਈ।
-PTCNews