Fri, Apr 26, 2024
Whatsapp

ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ

Written by  Shanker Badra -- August 03rd 2019 11:47 AM
ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ

ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ

ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ:ਮਹਿਤਾ ਚੌਕ : ਅੰਮ੍ਰਿਤਸਰ ਦੇ ਮਹਿਤਾ ਚੌਕ ਵਿਖੇ ਖੇਤਾਂ ਵਿਚ ਗਊਆਂ ਨੂੰ ਚਾਰਨ 'ਤੇ ਦੋ ਧੜਿਆਂ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। [caption id="attachment_325150" align="aligncenter" width="300"]Amritsar Mehta Chowk shot ,Many injured ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ[/caption] ਮਿਲੀ ਜਾਣਕਾਰੀ ਅਨੁਸਾਰ ਮਹਿਤਾ ਚੌਕ ਵਿਖੇ ਸਵ. ਬਾਬਾ ਪਾਲਾ ਸਿੰਘ ਗਊਆਂ ਵਾਲੇ ਦੀ ਨਿਹੰਗ ਸਿੰਘ ਜਥੇਬੰਦੀ ਬਾਬਾ ਬਕਾਲਾ ਵੱਲੋਂ ਇਲਾਕੇ 'ਚ ਗਊਆਂ ਚਿਰਾਉਂਦੇ ਸਨ। ਅੱਜ ਉਨ੍ਹਾਂ ਵੱਲੋਂ ਦਮਦਮੀ ਟਕਸਾਲ ਦੀ ਜ਼ਮੀਨ 'ਚ ਗਊਆਂ ਚਿਰਾਈਆਂ ਜਾ ਰਹੀਆਂ ਸਨ ਕਿ ਇਸ ਦੌਰਾਨ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਦੋਹਾਂ ਧਿਰਾਂ 'ਚ ਗੋਲੀ ਚੱਲ ਗਈ। [caption id="attachment_325148" align="aligncenter" width="300"]Amritsar Mehta Chowk shot ,Many injured ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਬਜ਼ੀ ਲਿਆਉਣ ਦੇ ਬਹਾਨੇ ਚਾਰ ਸਾਲਾ ਬੱਚੀ ਨਾਲ ਜ਼ਬਰ ਜਨਾਹ , ਬੱਚੀ ਦੀ ਵਿਗੜੀ ਹਾਲਤ ਇਸ ਗੋਲੀ ਕਾਂਡ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਗੁਲਜਾਰ ਸਿੰਘ, ਜਗਤਾਰ ਸਿੰਘ ਪੁੱਤਰ ਜਗੀਰ ਸਿੰਘ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਮੌਕੇ 'ਤੇ ਭਾਰੀ ਪੁਲਿਸ, ਸਥਾਨਕ ਲੋਕ ਅਤੇ ਟਕਸਾਲ ਨਾਲ ਸਬੰਧਤ ਲੋਕ ਵੀ ਇਕੱਠੇ ਹੋਏ ਹਨ।ਪੁਲਿਸ ਮੌਕੇ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...