Thu, Apr 25, 2024
Whatsapp

ਅੰਮ੍ਰਿਤਸਰ :ਮੈਟਰੋ ਬੱਸਾਂ ਦੇ ਡਰਾਈਵਰਾਂ ਨੇ ਪਿਛਲੇ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਕੀਤੀ ਰੋਸ ਰੈਲੀ

Written by  Shanker Badra -- May 12th 2020 05:21 PM
ਅੰਮ੍ਰਿਤਸਰ :ਮੈਟਰੋ ਬੱਸਾਂ ਦੇ ਡਰਾਈਵਰਾਂ ਨੇ ਪਿਛਲੇ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਕੀਤੀ ਰੋਸ ਰੈਲੀ

ਅੰਮ੍ਰਿਤਸਰ :ਮੈਟਰੋ ਬੱਸਾਂ ਦੇ ਡਰਾਈਵਰਾਂ ਨੇ ਪਿਛਲੇ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਕੀਤੀ ਰੋਸ ਰੈਲੀ

ਅੰਮ੍ਰਿਤਸਰ :ਮੈਟਰੋ ਬੱਸਾਂ ਦੇ ਡਰਾਈਵਰਾਂ ਨੇ ਪਿਛਲੇ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਕੀਤੀ ਰੋਸ ਰੈਲੀ:ਅੰਮ੍ਰਿਤਸਰ : ਸ਼ਹਿਰ ਵਿਚ ਬੀ.ਆਰ.ਟੀ.ਐਸ. ਪ੍ਰੋਜੈਕਟ ਤਹਿਤ ਚੱਲ ਰਹੀਆਂ ਮੈਟਰੋਬੱਸਾਂ ਦੇ ਮੁਲਾਜ਼ਮਾਂ ਨੇ ਪਿਛਲੇ 1 ਮਹੀਨੇ ਤੋਂ ਤਨਖ਼ਾਹ ਨਾ ਮਿਲਣ 'ਤੇ ਅਤੇ ਪੀਐਫ ਅਕਾਊਂਟ ਵਿੱਚ ਪੀਐਫ ਦੇ ਪੈਸੇ ਨਾ ਆਉਣ ਸਬੰਧੀ ਰੋਸ ਰੈਲੀ ਕਰਦੇ ਹੋਏ ਕੰਪਨੀ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਇਸ ਦੌਰਾਨ ਮੈਟਰੋ ਬੱਸਾਂ ਦੇ ਡਰਾਈਵਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਲਾਕਡਾਊਨ ਚੱਲ ਰਿਹਾ ਹੈ ਅਤੇ ਅਸੀਂ ਸਾਰੇ ਡਰਾਈਵਰ ਘਰ ਬੈਠੇ ਹਾਂ ,ਸਾਨੂੰ ਪਿਛਲੇ ਇੱਕ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਹਰ ਮਹੀਨੇ ਤਨਖਾਹ ਸਾਨੂੰ ਬੱਸਾਂ ਰੋਕ ਕੇ (ਹੜਤਾਲ ਕਰਕੇ ) ਹੀ ਲੈਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਪੀਐਫ ਵੀ ਕੱਟਿਆ ਜਾ ਰਿਹਾ ਹੈ ਪਰ ਪੀਐਫ ਅਕਾਊਂਟ ਵਿੱਚ ਜਮ੍ਹਾ ਨਹੀਂ ਹੋ ਰਿਹਾ। ਜੇ ਪੀਐਫ ਜਮ੍ਹਾ ਹੋਇਆ ਹੁੰਦਾ ਤਾਂ ਅਸੀਂ ਪੀਐਫ ਅਕਾਊਂਟ ਵਿਚੋਂ 75 ਫ਼ੀਸਦੀ ਕਢਵਾ ਲੈਂਦੇ ,ਜੋ ਪੰਜਾਬ ਸਰਕਾਰ ਨੇ ਕਢਵਾਉਣ ਲਈ ਕਿਹਾ ਸੀ। ਜਦੋਂ ਵੀ ਅਸੀ ਡੀਸੀ ਨੂੰ ਮੰਗ਼ ਪੱਤਰ ਦਿੰਦੇ ਹਨ ਤਾਂ ੳਦੋ ਐਮ.ਡੀ 2 ਦਿਨ ਦਾ ਟਾਇਮ ਮੰਗ ਕੇ ਤਨਖ਼ਾਹ ਦੇਣ ਲਈ ਪੂਰਾ ਮਹੀਨਾ ਖ਼ਰਾਬ ਕਰ ਦਿੰਦੇ ਹਨ। -PTCNews


  • Tags

Top News view more...

Latest News view more...