Thu, Apr 25, 2024
Whatsapp

ਸਰਕਾਰੀ ਸਕੂਲ 'ਚ ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ

Written by  Shanker Badra -- January 18th 2020 01:42 PM
ਸਰਕਾਰੀ ਸਕੂਲ 'ਚ ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ

ਸਰਕਾਰੀ ਸਕੂਲ 'ਚ ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ

ਸਰਕਾਰੀ ਸਕੂਲ 'ਚ ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ:ਅੰਮ੍ਰਿਤਸਰ : ਸਰਕਾਰੀ ਸੀਨੀ: ਸੈ: ਸਕੂਲ ਕੋਟ ਖਾਲਸਾ ਵਿਖੇ ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਦੋ ਅਧਿਆਪਕਾਂ ਦੀ ਆਪਸ ਵਿੱਚ ਖੜਕ ਪਈ ਹੈ। ਇਸ ਦੌਰਾਨ ਗੱਲ ਐਨੀ ਵੱਧ ਗਈ ਕਿ ਗੁੱਸੇ 'ਚ ਆਏ ਇਕ ਅਧਿਆਪਕ ਨੇ ਦੂਜੇ ਅਧਿਆਪਕ ਦਾ ਸਿਰ ਪਾੜ ਦਿੱਤਾ ਹੈ। ਇਸ ਮਾਮਲੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਕੋਟ ਖਾਲਸਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਖ਼ਬਰ ਲਿਖੇ ਜਾਣ ਤੱਕ ਅਧਿਆਪਕ ਸੰਗਠਨ ਦੋਵਾਂ ਅਧਿਆਪਕਾਂ 'ਚ ਰਾਜ਼ੀਨਾਮਾ ਕਰਵਾਉਣ 'ਚ ਲੱਗੇ ਹੋਏ ਸਨ। [caption id="attachment_380868" align="aligncenter" width="300"]Amritsar Midday Meal making Two Teachers between Clash ਸਰਕਾਰੀ ਸਕੂਲ 'ਚਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ[/caption] ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸੀਨੀ: ਸੈ. ਸਕੂਲ ਕੋਟ ਖਾਲਸਾ 'ਚ ਸਵੇਰੇ 11 ਵਜੇ ਮਿਡ-ਡੇ ਮੀਲ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸ ਦੌਰਾਨ ਮਿਡ-ਡੇ ਮੀਲ ਇੰਚਾਰਜ ਤਰਸੇਮ ਲਾਲ ਅਤੇ ਅਧਿਆਪਕ ਕੁਲਵਿੰਦਰ ਸਿੰਘ ਵਿਚਾਲੇ ਬਹਿਸ ਹੋ ਗਈ ਅਤੇ ਆਪਸ 'ਚ ਲੜਨ ਲੱਗੇ। ਮਾਸਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤਰਸੇਮ ਲਾਲ ਨੂੰ ਉਸ ਨੇ ਸਾਰੇ ਬੱਚਿਆਂ ਲਈ ਮਿਡ-ਡੇ ਮੀਲ ਬਣਾਉਣ ਲਈ ਕਿਹਾ ਸੀ, ਜਿਸ 'ਤੇ ਤਰਸੇਮ ਲਾਲ ਨੇ ਇਤਰਾਜ਼ ਜਤਾਇਆ ਅਤੇ ਦੋਵਾਂ 'ਚ ਬਹਿਸ ਹੋ ਗਈ। [caption id="attachment_380867" align="aligncenter" width="300"]Amritsar Midday Meal making Two Teachers between Clash ਸਰਕਾਰੀ ਸਕੂਲ 'ਚਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ[/caption] ਕੁਲਵਿੰਦਰ ਨੇ ਦੋਸ਼ ਲਾਇਆ ਹੈ ਕਿ ਤਰਸੇਮ ਨੇ ਕੁਰਸੀ ਦੀ ਰਾਡ ਤੋੜ ਕੇ ਉਸ 'ਤੇ ਹਮਲਾ ਕਰ ਦਿੱਤਾ ਹੈ। ਉਸ ਨੇ ਬਚਾਅ ਦੀ ਕੋਸ਼ਿਸ਼ ਕੀਤੀ ਪਰ ਮੱਥੇ 'ਤੇ ਡੂੰਘੀ ਸੱਟ ਲੱਗ ਗਈ। ਦੂਜੇ ਪਾਸੇ ਤਰਸੇਮ ਲਾਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਾਸਟਰ ਕੁਲਵਿੰਦਰ ਨੇ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ ,ਜਿਸ ਕਰਕੇ ਉਸ ਨਾਲ ਹੱਥੋਪਾਈ ਹੋ ਗਈ ਅਤੇ ਹੇਠਾਂ ਡਿੱਗਣ ਕਾਰਣ ਉਸ ਦੇ ਮੱਥੇ 'ਤੇ ਕੁਰਸੀ ਲੱਗ ਗਈ, ਜਿਸ ਕਾਰਣ ਉਸ ਨੂੰ ਸੱਟ ਲੱਗੀ। ਉਸ ਦੇ ਸਿਰ 'ਤੇ ਉਸ ਨੇ ਕੋਈ ਰਾਡ ਨਹੀਂ ਮਾਰੀ। [caption id="attachment_380869" align="aligncenter" width="300"]Amritsar Midday Meal making Two Teachers between Clash ਸਰਕਾਰੀ ਸਕੂਲ 'ਚਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਚ ਖੜਕੀ ,ਪਾੜਿਆ ਸਿਰ[/caption] ਓਧਰ ਜ਼ਿਲਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਉਪ ਜ਼ਿਲਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਡੀ.ਈ.ਓ. ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਡਿਪਟੀ ਡੀ.ਈ ਓ. ਅਧਿਆਪਕਾਂ ਦੇ ਬਿਆਨ ਦਰਜ ਕਰਨਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਵਿਭਾਗੀ ਕਾਰਵਾਈ ਹੋਵੇਗੀ। -PTCNews


Top News view more...

Latest News view more...