Wed, Apr 24, 2024
Whatsapp

ਪੀ.ਸੀ.ਸੀ ਬਿਨੈਕਾਰਾਂ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਵੱਲੋਂ 7 ਅਪ੍ਰੈਲ ਨੂੰ ਲਗਾਇਆ ਜਾਵੇਗਾ ਮੇਲਾ

Written by  Joshi -- April 05th 2018 04:20 PM -- Updated: May 02nd 2018 06:00 PM
ਪੀ.ਸੀ.ਸੀ ਬਿਨੈਕਾਰਾਂ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਵੱਲੋਂ 7 ਅਪ੍ਰੈਲ ਨੂੰ ਲਗਾਇਆ ਜਾਵੇਗਾ ਮੇਲਾ

ਪੀ.ਸੀ.ਸੀ ਬਿਨੈਕਾਰਾਂ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਵੱਲੋਂ 7 ਅਪ੍ਰੈਲ ਨੂੰ ਲਗਾਇਆ ਜਾਵੇਗਾ ਮੇਲਾ

ਪੀ.ਸੀ.ਸੀ ਬਿਨੈਕਾਰਾਂ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਵੱਲੋਂ 7 ਅਪ੍ਰੈਲ ਨੂੰ ਲਗਾਇਆ ਜਾਵੇਗਾ ਮੇਲਾ ਪੀ.ਸੀ.ਸੀ ਬਿਨੈਕਾਰਾਂ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਵਲੋਂ 7 ਅਪ੍ਰੈਲ ਨੂੰ ਇੱਕ ਮੇਲਾ ਲਗਾਇਆ ਜਾਵੇਗਾ, ਜਿਸ ਵਿੱਚ ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲਿਆਂ ਦੇ ਬਿਨੈਕਾਰ ਲਾਭ ਲੈ ਸਕਦੇ ਹਨ। ਇਸ ਮੇਲੇ 'ਚ ਪੁਲਿਸ ਕਲੀਅਰੈਂਸ ਸਰਟੀਫਿਕੇਟ ਸਬੰਧੀ ਮਾਮਲੇ ਹੱਲ ਕੀਤੇ ਜਾਣਗੇ। ਦੱਸ ਦੇਈਏ ਕਿ ਰਾਜ ਬਾਲੀ ਨੇ ਨਵੇਂ ਰੀਜਨਲ ਪਾਸਪੋਰਟ ਅਫਸਰ ਵਜੋਂ ਅਹੁਦਾ ਸੰਭਾਲਿਆ ਹੈ ਅਤੇ ਮਿਲੀ ਜਾਣਕਾਰੀ ਮੁਤਾਬਕ, ਰੋਜ਼ਾਨਾ ਇਕ ਹਜ਼ਾਰ ਦੇ ਕਰੀਬ ਬਿਨੈਕਾਰ ਪਾਸਪੋਰਟ ਅਪਲਾਈ ਕਰਦੇ ਹਨ ਅਤੇ 25 ਤਤਕਾਲ ਅਤੇ 75 ਪੀ.ਸੀ.ਸੀ ਕੇਸ ਵੀ ਹੱਲ ਕੀਤੇ ਜਾਂਦੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਏਜੰਟਾਂ ਦੇ ਜਾਲ ਵਿਚ ਫਸਣ ਦੀ ਬਜਾਏ ਆਪਣੇ ਆਪ ਆਨਲਾਈਨ ਅਪਲਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ। —PTC News


Top News view more...

Latest News view more...