ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਜਾਸੂਸ ਨੂੰ ਕੀਤਾ ਕਾਬੂ ,ਪਾਕਿਸਤਾਨ ਨੂੰ ਦੱਸਦੇ ਸੀ ਭਾਰਤੀ ਫੌਜ ਦੇ ਰਾਜ

Amritsar Police Another SPY Gajjan Singh Arrested
ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਜਾਸੂਸ ਨੂੰ ਕੀਤਾ ਕਾਬੂ ,ਪਾਕਿਸਤਾਨ ਨੂੰ ਦੱਸਦੇ ਸੀ ਭਾਰਤੀ ਫੌਜ ਦੇ ਰਾਜ

ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਜਾਸੂਸ ਨੂੰ ਕੀਤਾ ਕਾਬੂ ,ਪਾਕਿਸਤਾਨ ਨੂੰ ਦੱਸਦੇ ਸੀ ਭਾਰਤੀ ਫੌਜ ਦੇ ਰਾਜ:ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਹੋਰ ਪਾਕਿਸਤਾਨੀ ਜਾਸੂਸ ਗੱਜਣ ਸਿੰਘ ਵਾਸੀ ਚੱਕ ਅੱਲ੍ਹਾ ਬਖਸ਼ ਨੂੰ ਗ੍ਰਿਫਤਾਰ ਕੀਤਾ ਹੈ।ਜਿਸ ਕੋਲੋਂ 2 ਮੋਬਾਇਲ, 1 ਪਾਕਿਸਤਾਨੀ ਸਿਮ, 10 ਗ੍ਰਾਮ ਹੈਰੋਇਨ ਅਤੇ 1 ਵਰਨਾ ਕਾਰ ਬਰਾਮਦ ਹੋਈ ਹੈ।ਦੱਸਿਆ ਜਾਂਦਾ ਹੈ ਕਿ ਜਾਸੂਸ ਗੱਜਣ ਸਿੰਘ ਭਾਰਤੀ ਫੌਜ ਦੇ ਜਵਾਨ ਮਲਕੀਤ ਸਿੰਘ ਫੌਜੀ ਵਾਸੀ ਮੁਹਾਵਾ ਦਾ ਸਾਥੀ ਹੈ ,ਜੋ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਲਈ ਜਾਸੂਸੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਹੀ ਕਾਬੂ ਕੀਤਾ ਹੋਇਆ ਹੈ।

Amritsar Police Another SPY Gajjan Singh Arrested
ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਜਾਸੂਸ ਨੂੰ ਕੀਤਾ ਕਾਬੂ ,ਪਾਕਿਸਤਾਨ ਨੂੰ ਦੱਸਦੇ ਸੀ ਭਾਰਤੀ ਫੌਜ ਦੇ ਰਾਜ

ਇਸ ਦੌਰਾਨ ਪੁਲਿਸ ਨੇ ਉਸ ਨੂੰ ਅਦਾਲਤ ਦੇ ਨਿਰਦੇਸ਼ਾਂ ‘ਤੇ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।ਪੁਲਿਸ ਵੱਲੋਂ ਗੱਜਣ ਸਿੰਘ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ, ਜਿਸ ਨੇ ਦੱਸਿਆ ਕਿ ਮਲਕੀਤ ਸਿੰਘ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਨਾਲ-ਨਾਲ ਪਾਕਿ ‘ਚ ਬੈਠੇ ਹੈਰੋਇਨ ਸਮੱਗਲਰਾਂ ਦੇ ਵੀ ਸੰਪਰਕ ਵਿਚ ਸੀ।

Amritsar Police Another SPY Gajjan Singh Arrested
ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਜਾਸੂਸ ਨੂੰ ਕੀਤਾ ਕਾਬੂ ,ਪਾਕਿਸਤਾਨ ਨੂੰ ਦੱਸਦੇ ਸੀ ਭਾਰਤੀ ਫੌਜ ਦੇ ਰਾਜ

ਪਾਕਿਸਤਾਨੀ ਜਾਸੂਸ ਗੱਜਣ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ 2018 ਵਿਚ ਮਲਕੀਤ ਸਿੰਘ ਨੇ ਉਸਨੂੰ ਢਾਈ ਕਿਲੋ ਦੇ ਕਰੀਬ ਹੈਰੋਇਨ ਦੀ ਖੇਪ ਸਪਲਾਈ ਕਰਨ ਲਈ ਦਿੱਤੀ ਸੀ, ਜਿਸ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੱਜਣ ਵਲੋਂ ਸਪਲਾਈ ਕੀਤੀ ਗਈ ਹੈਰੋਇਨ ਦੇ ਟਿਕਾਣਿਆਂ ਦੇ ਨਾਲ-ਨਾਲ ਉਨ੍ਹਾਂ ਸਮੱਗਲਰਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਜੋ ਮਲਕੀਤ ਨਾਲ ਜੁੜੇ ਸਨ।

Amritsar Police Another SPY Gajjan Singh Arrested
ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਜਾਸੂਸ ਨੂੰ ਕੀਤਾ ਕਾਬੂ ,ਪਾਕਿਸਤਾਨ ਨੂੰ ਦੱਸਦੇ ਸੀ ਭਾਰਤੀ ਫੌਜ ਦੇ ਰਾਜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਪੰਜਾਬ ਵਿੱਚ ਕੱਲ੍ਹ ਹੋ ਜਾਵੇਗਾ ਚੋਣ ਪ੍ਰਚਾਰ ਬੰਦ

ਇਸ ਸਬੰਧੀ ਐੱਸ.ਐੱਸ.ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਹੈ ਕਿ ਪਾਕਿਸਤਾਨੀ ਜਾਸੂਸ ਮਲਕੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਉਸ ਦੇ ਸਾਥੀ ਗੱਜਣ ਦਾ ਨਾਂ ਸਾਹਮਣੇ ਆਇਆ ਸੀ, ਜਿਸ ਨੂੰ ਅੱਜ ਇਕ ਵੱਡੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ।ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਹੀ ਨਸ਼ਾ ਸਮੱਗਲਿੰਗ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ ਅਤੇ ਹੈਰੋਇਨ ਦੇ ਬਦਲੇ ਭਾਰਤੀ ਫੌਜ ਦੇ ਰਾਜ ਪਾਕਿਸਤਾਨ ਨੂੰ ਭੇਜਦੇ ਸਨ।
-PTCNews