ਅੰਮ੍ਰਿਤਸਰ ਪੁਲਿਸ ਨੇ ਪਵਿੱਤਰ ਗੈਂਗ ਦੇ 2 ਮੈਂਬਰ ਕੀਤੇ ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੇ ਪਵਿੱਤਰ ਗੈਂਗ ਦੇ 2 ਮੈਂਬਰ ਕੀਤੇ ਗ੍ਰਿਫਤਾਰ,ਸ੍ਰੀ ਅੰਮ੍ਰਿਤਸਰ ਸਾਹਿਬ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਅੱਜ ਉਹਨਾਂ ਨੇ ਪਵਿੱਤਰ ਗੈਂਗ ਦੇ 2 ਮੈਂਬਰ ਗ੍ਰਿਫਤਾਰ ਕੀਤੇ। ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਅਤੇ ਰਮਨ ਮਸੀਹ ਵਜੋਂ ਹੋਈ ਹੈ। ਪੁਲਿਸ ਨੇ ਦੋਹਾਂ ਕੋਲੋਂ ਪਿਸਤੌਲ ਅਤੇ 4 ਰੋਂਦ ਬਰਾਮਦ ਕੀਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਲਵਪ੍ਰੀਤ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਹੈ ਖ਼ਾਸਮ-ਖ਼ਾਸ ਹੈ ਤੇ ਲਵਪ੍ਰੀਤ ਪਹਿਲਾਂ ਵੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਦਾ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਕਤਲ ਮਾਮਲੇ ‘ਚ ਹੱਥ ਹੋ ਸਕਦਾ ਹੈ।

ਹੋਰ ਪੜ੍ਹੋ: ਕਰੋੜਾਂ ਹੈਰੋਇਨ ਤੇ ਸਾਢੇ ਚਾਰ ਕਿਲੋ ਅਫ਼ੀਮ ਸਣੇ ਪੰਜ ਤਸਕਰ ਚੜੇ ਪੁਲਿਸ ਅੜਿੱਕੇ

ਦੱਸਣਯੋਗ ਹੈ ਕਿਪਿਛਲੇ ਦਿਨੀਂ ਗੁਰਦੁਆਰੇ ਮੱਥਾ ਟੇਕ ਕੇ ਆਪਣੀ 3 ਸਾਲ ਦੀ ਦੋਹਤੀ ਨਾਲ ਘਰ ਆ ਰਹੇ ਬਾਬਾ ਗੁਰਦੀਪ ਸਿੰਘ ਨੂੰ ਰਸਤੇ ‘ਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰਿਆ ਸੀ।

ਪਹਿਲਾਂ ਤਾਂ ਹੱਤਿਆ ਦੇ ਦੋਸ਼ੀਆਂ ਨੇ ਉਸ ਦੇ ਹੱਥੋਂ ਉਸ ਦੀ ਦੋਹਤੀ ਨੂੰ ਖੋਹ ਕੇ ਇਕ ਪਾਸੇ ਖੜ੍ਹਾ ਕਰ ਦਿੱਤਾ, ਫਿਰ ਉਸ ਦੀਆਂ ਅੱਖਾਂ ਸਾਹਮਣੇ ਬਾਬਾ ਗੁਰਦੀਪ ‘ਤੇ 5 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ ਸਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News