ਪੰਜਾਬ

ਅੰਮ੍ਰਿਤਸਰ: ਪੁਲਿਸ ਨੇ ਹੁੱਕਾ ਬਾਰ 'ਤੇ ਮਾਰਿਆ ਛਾਪਾ, ਮੁੰਡੇ-ਕੁੜੀਆਂ ਕਰ ਰਹੇ ਸਨ ਨਸ਼ਾ

By Riya Bawa -- September 18, 2022 1:55 pm -- Updated:September 18, 2022 2:01 pm

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਰਾਤ ਸਮੇਂ ਪੁਲਿਸ ਨੇ ਰਣਜੀਤ ਐਵੀਨਿਊ ਇਲਾਕੇ ਦੇ ਰੈਸਟੋਰੈਂਟਾਂ 'ਤੇ ਹੁੱਕਾ ਬਾਰਾਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਬਾਰ ਦੇ ਅੰਦਰ ਮੁੰਡੇ-ਕੁੜੀਆਂ ਨਸ਼ੇ ਦੀ ਵਰਤੋਂ (ਹੁੱਕਾ) ਕਰਦੇ ਪਾਏ ਗਏ। ਪੁਲਿਸ ਨੇ ਤੁਰੰਤ ਸਾਰੇ ਹੁੱਕੇ ਜ਼ਬਤ ਕਰ ਲਏ। ਇੰਨਾ ਹੀ ਨਹੀਂ ਰੈਸਟੋਰੈਂਟ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

 hookah bars

ਇਹ ਕਾਰਵਾਈ ਰਣਜੀਤ ਐਵੀਨਿਊ ਸਥਿਤ ਬੀ-ਬਲਾਕ ਸਥਿਤ ਮਿਸਰੀ ਰੈਸਟੋਰੈਂਟ ਵਿਖੇ ਕੀਤੀ ਗਈ। ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਿਭਾਗ ਨੂੰ ਰੈਸਟੋਰੈਂਟ ਵਿੱਚ ਹੁੱਕਾ ਬਾਰ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਰਾਤ ਸਮੇਂ ਇਕ ਟੀਮ ਬਣਾ ਕੇ ਰੈਸਟੋਰੈਂਟ 'ਤੇ ਛਾਪੇਮਾਰੀ ਕੀਤੀ।

hookabar

ਇਹ ਵੀ ਪੜ੍ਹੋ: ਲੇਹ 'ਚ ਖਰਾਬ ਹੋਇਆ ਮੌਸਮ- ਅੰਮ੍ਰਿਤਸਰ 'ਚ ਹੋਈ ਐਮਰਜੈਂਸੀ ਲੈਂਡਿੰਗ, ਯਾਤਰੀਆਂ ਨੇ ਕੀਤਾ ਹੰਗਾਮਾ

ਜਦੋਂ ਇਹ ਕਾਰਵਾਈ ਕੀਤੀ ਗਈ ਤਾਂ ਰੈਸਟੋਰੈਂਟ ਦੇ ਅੰਦਰ ਵੱਡੀ ਗਿਣਤੀ ਵਿਚ ਹੁੱਕਾ ਕਈ ਮੇਜ਼ਾਂ 'ਤੇ ਪੀਤਾ ਜਾ ਰਿਹਾ ਸੀ। ਪੁਲਿਸ ਨੇ ਸਾਰੇ ਹੁੱਕੇ ਜ਼ਬਤ ਕਰ ਲਏ ਹਨ। ਜਦੋਂ ਰੈਸਟੋਰੈਂਟ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਵੱਡੀ ਗਿਣਤੀ ਵਿੱਚ ਤੰਬਾਕੂ ਅਤੇ ਫਲੇਵਰ ਵਾਲੇ ਤੰਬਾਕੂ ਦੇ ਪੈਕੇਟ ਵੀ ਬਰਾਮਦ ਹੋਏ।

 

-PTC News

  • Share