ਲਾਕਡਾਊਨ ਦੌਰਾਨ ਡਿਊਟੀ ਦੇ ਕੇ ਘਰ ਜਾ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ

ਲਾਕਡਾਊਨ ਦੌਰਾਨ ਡਿਊਟੀ ਦੇ ਕੇ ਘਰ ਜਾ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਹੋਈ ਮੌਤ

ਲਾਕਡਾਊਨ ਦੌਰਾਨ ਡਿਊਟੀ ਦੇ ਕੇ ਘਰ ਜਾ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ:ਅੰਮ੍ਰਿਤਸਰ : ਪੰਜਾਬ ‘ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਅੱਜ ਅੰਮ੍ਰਿਤਸਰ ਵਿਖੇ ਇੱਕ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸ਼ਾਮ ਲਾਲ ਵਜੋਂ ਹੋਈ ਹੈ।

ਲਾਕਡਾਊਨ ਦੌਰਾਨ ਡਿਊਟੀ ਦੇ ਕੇ ਘਰ ਜਾ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ

ਅੰਮ੍ਰਿਤਸਰ ਵਿੱਚ ਜੀਆਰਪੀ ‘ਚ ਤੈਨਾਤ ਇਕ ਪੁਲਿਸ ਮੁਲਾਜ਼ਮ ਲਾਕਡਾਊਨ ਦੌਰਾਨ ਆਪਣੀ ਡਿਊਟੀ ਅੰਮ੍ਰਿਤਸਰ ਦੇ ਚੱਬਾ ਚੌਕ ‘ਚ ਕਰ ਰਿਹਾ ਸੀ ਅਤੇ ਰਾਤ ਅੱਠ ਵਜੇ ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਉਹ ਆਪਣੀ ਐਕਟਿਵਾ ‘ਤੇ ਘਰ ਆ ਰਿਹਾ ਸੀ ਤਾਂ ਤਰਨਤਾਰਨ ਰੋਡ ‘ਤੇ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਕਤ ਪੁਲਿਸ ਮੁਲਾਜ਼ਮ ਦਾ ਸਿਰ ਸੜਕ ‘ਤੇ ਵੱਜਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ

ਲਾਕਡਾਊਨ ਦੌਰਾਨ ਡਿਊਟੀ ਦੇ ਕੇ ਘਰ ਜਾ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ

ਦੂਜੇ ਪਾਸੇ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਸ਼ੱਕ ਜਤਾਇਆ ਕਿ ਪੁਲਿਸ ਮੁਲਾਜ਼ਮ ਦਾ ਕਿਸੇ ਮੋਟਰ ਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਹੈ, ਜਿਸ ਦੌਰਾਨ ਉਸ ਦੀ ਮੌਤ ਹੋਈ ਹੈ। ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

ਲਾਕਡਾਊਨ ਦੌਰਾਨ ਡਿਊਟੀ ਦੇ ਕੇ ਘਰ ਜਾ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਇਹ ਪੁਲਸ ਮੁਲਾਜ਼ਮ ਘਰ ਆ ਰਿਹਾ ਸੀ ਤਾਂ ਰਸਤੇ ‘ਚ ਐਕਟਿਵਾ ਸਲਿਪ ਹੋਣ ਕਾਰਨ ਇਸ ਦਾ ਐਕਸੀਡੈਂਟ ਹੋਇਆ ,ਜਿਸ ਦੌਰਾਨ ਇਸ ਦੀ ਮੌਤ ਹੋ ਗਈ ਅਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
-PTCNews