ਫੁੱਲਾਂ ਵਾਲੀ ਕਾਰ ‘ਚ ਆਈਆਂ ਜੌੜੀਆਂ ਧੀਆਂ, ਮਾਪਿਆਂ ਨੇ ਰੀਤੀ ਰਿਵਾਜ਼ਾਂ ਨਾਲ ਕੀਤਾ ਸੁਆਗਤ (ਤਸਵੀਰਾਂ)

Amritsar

ਫੁੱਲਾਂ ਵਾਲੀ ਕਾਰ ‘ਚ ਆਈਆਂ ਜੌੜੀਆਂ ਧੀਆਂ, ਮਾਪਿਆਂ ਨੇ ਰੀਤੀ ਰਿਵਾਜ਼ਾਂ ਨਾਲ ਕੀਤਾ ਸੁਆਗਤ (ਤਸਵੀਰਾਂ),ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ। ਦਰਅਸਲ, ਅੱਜ ਦੇ ਸਮੇਂ ‘ਚ ਜਿਥੇ ਮੁੰਡੇ-ਕੁੜੀ ‘ਚ ਫਰਕ ਸਮਝਿਆ ਜਾਂਦਾ ਹੈ ਤੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

Amritsarਪਰ ਅੰਮ੍ਰਿਤਸਰ ਦੇ ਇੱਕ ਪਰਿਵਾਰ ਨੇ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।ਇਸ ਪਰਿਵਾਰ ਦੇ ਘਰ ਦੋ ਕੁੜੀਆਂ ਨੇ ਜਨਮ ਲਿਆ ਹੈ, ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਹੋਰ ਪੜ੍ਹੋ:ਭਾਵੇਂ ਨਹੀਂ ਸਾਂਭਿਆ ਚਾਰਜ ਫੇਰ ਵੀ ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਦੇ ਨਵੇਂ ਬਿਜਲੀ ਮੰਤਰੀ

Amritsarਉਹਨਾਂ ਨਵ-ਜੰਮੀਆਂ ਬੱਚੀਆਂ ਨੂੰ ਹਸਪਤਾਲ ‘ਚੋਂ ਫੁੱਲਾਂ ਵਾਲੀ ਕਾਰ ’ਚ ਘਰ ਲਿਆਂਦਾ ਗਿਆ ਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜਿਸ ਨੂੰ ਦੇਖ ਹਰ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈ।

Amritsarਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਮੇਂ ‘ਚ ਚ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਤੇ ਵੱਡੀਆਂ ਹੋ ਕੇ ਇਹ ਵੀ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਹਨ। ਇਸ ਮੌਕੇ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਹਿਲਾਂ ਵੀ ਇਕ ਕੁੜੀ ਹੈ, ਜਿਸ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੋ ਜੁੜਵਾਂ ਬੱਚੀਆਂ ਨੇ ਜਨਮ ਲਿਆ ਹੈ ਤਾਂ ਉਹ ਬਹੁਤ ਖੁਸ਼ ਹੋਏ।

-PTC News