ਦੇਖੋ ਅਜਨਾਲਾ ‘ਚ ਹੋਏ ਬੰਬ ਧਮਾਕੇ ਨੂੰ ਦਰਸਾਉਂਦੀਆਂ ਇਹ ਦਰਦਨਾਕ ਤਸਵੀਰਾਂ

blast

ਦੇਖੋ ਅਜਨਾਲਾ ‘ਚ ਹੋਏ ਬੰਬ ਧਮਾਕੇ ਨੂੰ ਦਰਸਾਉਂਦੀਆਂ ਇਹ ਤਸਵੀਰਾਂ,ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਨਿਰੰਕਾਰੀ ਭਵਨ ‘ਚ ਹੋਏ ਬੰਬ ਬਲਾਸਟ ਨੇ ਪੰਜਾਬੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪੰਜਾਬ ‘ਚ ਅਲਰਟ ਦੇ ਬਾਵਜੂਦ ਹੋਏ ਇਸ ਧਮਾਕੇ ਨੇ ਸੁਰੱਖਿਆ ਏਜੰਸੀਆਂ ਅਤੇ ਦੇਸ਼ ਦੀ ਇੰਟੈਲੀਜੈਂਸ ਵਿੰਗ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।

blast ਘਟਨਾ ਦੇ ਚਸ਼ਮਦੀਦਾਂ ਨੇ ਪੀ.ਟੀ.ਸੀ. ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸੇ ਕੀਤੇ ਹਨ ਕਿ ਇਸ ਹਮਲੇ ਨੂੰ 2 ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇੱਕ ਨੇ ਨਿਰੰਕਾਰੀ ਭਵਨ ਦੇ ਗੇਟ ਤੇ ਬੈਠੇ ਸੁਰੱਖਿਆ ਕਰਮੀ ਦੇ ਸਿਰ ‘ਤੇ ਪਿਸਤੌਲ ਤਾਣੀ ‘ਤੇ ਭਵਨ ਦੇ ਅੰਦਰ ਘੁਸ ਗਏ। ਬੰਦੂਕ ਦੀ ਨੋਕ ਤੇ ਅੰਦਰ ਵੜੇ ਉਹਨਾਂ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ ਜਿਸ ਨਾਲ 4 ਲੋਕਾਂ ਦੀ ਮੌਤ ਦੀ ਖਬਰ ਅਤੇ 20 ਤੋਂ 25 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

amritsarਇਹਨਾਂ ਤਸਵੀਰਾਂ ‘ਚ ਪੀੜਤਾਂ ਦੇ ਦਰਦ ਨੂੰ ਸਾਫ ਸਾਫ ਵੇਖਿਆ ਜਾ ਰਿਹਾ। ਇਹਨਾਂ ਦਰਦ ਭਰੇ ਚੇਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾ ਕਿਸ ਕਦਰ ਘਾਤਕ ਹੋਇਆ ਹੋਵੇਗਾ।

AMRITSARਇਸ ਹਮਲੇ ਤੋਂ ਬਾਅਦ ਇੱਕ ਵਾਰ ਫਿਰ ਪੁਲਿਸ ਵੱਲੋਂ ਪੂਰੇ ਪੰਜਾਬ ‘ਚ ਚੇਕਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਪੁਲਿਸ ਵੱਲੋਂ ਨਾਕਾਬੰਦੀ ਕਰ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਪਰ ਹਮਲਾਵਰਾਂ ਨੂੰ ਫੜਨ ‘ਚ ਪੁਲਿਸ ਖਬਰ ਲਿਖਣ ਤੱਕ ਨਾਕਾਯਾਬ ਰਹੀ ਹੈ।

—PTC News