Fri, Apr 26, 2024
Whatsapp

ਕੈਨੇਡਾ ਨਿਵਾਸੀ ਖੁਸ਼ਵੰਤ ਸਿੰਘ ਬਾਜਵਾ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਸਨਮਾਨਿਤ

Written by  Jashan A -- February 22nd 2019 06:46 PM -- Updated: February 22nd 2019 06:50 PM
ਕੈਨੇਡਾ ਨਿਵਾਸੀ ਖੁਸ਼ਵੰਤ ਸਿੰਘ ਬਾਜਵਾ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਸਨਮਾਨਿਤ

ਕੈਨੇਡਾ ਨਿਵਾਸੀ ਖੁਸ਼ਵੰਤ ਸਿੰਘ ਬਾਜਵਾ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਸਨਮਾਨਿਤ

ਕੈਨੇਡਾ ਨਿਵਾਸੀ ਖੁਸ਼ਵੰਤ ਸਿੰਘ ਬਾਜਵਾ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਸਨਮਾਨਿਤ,ਅੰਮ੍ਰਿਤਸਰ: ਕੈਨੇਡਾ ਨਿਵਾਸੀ ਖੁਸ਼ਵੰਤ ਸਿੰਘ ਬਾਜਵਾ ਨੂੰ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਪ੍ਰਾਪਤ ਕਰਨ ’ਤੇ ਸ੍ਰੀ ਅੰਮ੍ਰਿਤਸਰ ਪਹੁੰਚਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਨਮਾਨਿਤ ਕੀਤਾ। ਖੁਸ਼ਵੰਤ ਸਿੰਘ ਨੇ ਕੈਨੇਡਾ ਵਿਚ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਬਣਾਇਆ ਹੋਇਆ ਹੈ, ਜਿਸ ਵਿਚ 125 ਦੇ ਕਰੀਬ ਦਸਤਾਰਧਾਰੀ ਨੌਜੁਆਨ ਹਨ। ਇਹ ਸੰਨ 1976 ਈ: ਤੋਂ ਕੈਨੇਡਾ ਸਰਕਾਰ ਨਾਲ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਸਨ। ਉਨ੍ਹਾਂ ਨੇ ਇਹ ਲੰਬੀ ਲੜਾਈ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸ ਸਮੇਂ ਉਨ੍ਹਾਂ ਨਾਲ ਭੁਪਿੰਦਰ ਸਿੰਘ ਚੀਮਾ ਵੀ ਹਾਜ਼ਰ ਹਨ, ਜਿਨ੍ਹਾਂ ਨੇ ਆਪਣੇ ਸਵਰਗੀ ਪੁੱਤਰ ਦੀ ਯਾਦ ਵਿਚ ਰਾਈਡ ਫਾਰ ਰਾਜਾ ਸੰਸਥਾ ਕਾਇਮ ਕੀਤੀ ਹੋਈ ਹੈ। ਇਹ ਸੰਸਥਾ ਹਰ ਸਾਲ ਮੋਟਰਸਾਈਕਲ ਦੀਆਂ ਦੌੜਾਂ ਕਰਵਾਉਂਦੀ ਹੈ ਅਤੇ ਯਤੀਮ ਬੇਸਹਾਰਾ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵੀ ਆਪਣੇ ਕੋਲੋਂ ਦਿੰਦੀ ਹੈ। ਇਸ ਸਮੇਂ ਇਨ੍ਹਾਂ ਨਾਲ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਵਛੋਆ, ਅਜਾਇਬ ਸਿੰਘ ਅਭਿਆਸੀ, ਜਰਨੈਲ ਸਿੰਘ ਡੋਗਰਾਂਵਾਲਾ, ਰਤਨ ਸਿੰਘ ਜੱਫਰਵਾਲ, ਖੁਸ਼ਵਿੰਦਰ ਸਿੰਘ ਭਾਟੀਆ, ਸ਼ਿੰਗਾਰਾ ਸਿੰਘ ਲੋਹੀਆ, ਅਵਤਾਰ ਸਿੰਘ ਰਿਆ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਜਗਦੀਪ ਸਿੰਘ ਚੀਮਾ ਆਦਿ ਮੌਜੂਦ ਸਨ। -PTC News


Top News view more...

Latest News view more...