ਅੰਮ੍ਰਿਤਸਰ: ਬੀ.ਆਰ.ਟੀ.ਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਹੋਣਗੇ ਬੰਦ

asr
ਅੰਮ੍ਰਿਤਸਰ: ਬੀ.ਆਰ.ਟੀ.ਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਹੋਣਗੇ ਬੰਦ

ਅੰਮ੍ਰਿਤਸਰ: ਬੀ.ਆਰ.ਟੀ.ਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਹੋਣਗੇ ਬੰਦ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਸਰਕਾਰ ਵੱਲੋਂ ਸ਼ੁਰੂ ਕੀਤੀ ਬੀਆਰਟੀਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਬੰਦ ਹੋ ਜਾਣਗੇ। ਜਿਸ ਨਾਲ ਹੁਣ ਯਾਤਰੀਆਂ ਨੂੰ 28 ਅਪ੍ਰੈਲ ਤੋਂ ਇਸ ਬੱਸ ‘ਚ ਪੈਸੇ ਦੇ ਕੇ ਸਫ਼ਰ ਕਰਨਾ ਪਵੇਗਾ।

asr
ਅੰਮ੍ਰਿਤਸਰ: ਬੀ.ਆਰ.ਟੀ.ਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਹੋਣਗੇ ਬੰਦ

ਹੋਰ ਪੜ੍ਹੋ:ਹਿਮਾਚਲ ਦੇ ਸਿਰਮੌਰ ‘ਚ ਬੱਸ ਡਿੱਗੀ ਖੱਡ ‘ਚ, 5 ਦੀ ਮੌਤ, ਕਈ ਜ਼ਖਮੀ

ਦੱਸ ਦੇਈਏ ਕਿ ਪਿਛਲੇ 3 ਮਹੀਨਿਆਂ ਤੋਂ ਸਥਾਨਕ ਲੋਕਾਂ ਲਈ ਬੱਸ ਦਾ ਸਫ਼ਰ ਫਰੀ ਕੀਤਾ ਹੋਇਆ ਸੀ, ਜਿਸ ਦੌਰਾਨ ਹਰ ਰੋਜ਼ 60 ਹਜ਼ਾਰ ਦੇ ਲਗਭਗ ਯਾਤਰੀ ਸਫ਼ਰ ਕਰਦੇ ਸਨ।

asr
ਅੰਮ੍ਰਿਤਸਰ: ਬੀ.ਆਰ.ਟੀ.ਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਹੋਣਗੇ ਬੰਦ

ਪਰ ਸਕੂਲੀ ਵਿਦਿਆਰਥੀਆਂ ਲਈ ਇਹ ਸਫ਼ਰ ਬਿਲਕੁਲ ਮੁਫ਼ਤ ਰਹੇਗਾ ਅਤੇ ਕਾਲਜ ਵਿਦਿਆਰਥੀਆਂ ਨੂੰ 66ਫੀਸਦੀ ਛੋਟ ਮਿਲੇਗੀ।

ਹੋਰ ਪੜ੍ਹੋ:ਦੀਵਾਲੀ ਦਾ ਤਿਉਹਾਰ ਮਨਾਉਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਵੱਡਾ ਹਾਦਸਾ ,ਇੱਕ ਦੀ ਮੌਤ ,35 ਜ਼ਖਮੀ

asr
ਅੰਮ੍ਰਿਤਸਰ: ਬੀ.ਆਰ.ਟੀ.ਐਸ ਬੱਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਹੋਣਗੇ ਬੰਦ

ਮਿਲੀ ਜਾਣਕਾਰੀ ਮੁਤਾਬਕ 28 ਅਪ੍ਰੈਲ ਤੋਂ 3 ਕਿੱਲੋਮੀਟਰ ਤੱਕ ਦਾ ਬੱਸ ਦਾ ਕਿਰਾਇਆ 5 ਰੁਪਏ, 3 ਤੋਂ 6 ਕਿਲੋਮੀਟਰ ਦਾ 10 ਰੁਪਏ , 6 ਤੋਂ 12 ਦਾ 20 ਰੁਪਏ ਹੋਵੇਗਾ। ਕਿਰਾਇਆ ਲਾਗੂ ਹੋਣ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਬੱਸ ‘ਚ ਕਿੰਨੇ ਯਾਤਰੀ ਸਫ਼ਰ ਕਰਦੇ ਹਨ।

-PTC News