Fri, Apr 19, 2024
Whatsapp

ਅੰਮ੍ਰਿਤਸਰ: ਚਾਈਨਾ ਡੋਰ ਗਲ 'ਚ ਫਸਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ

Written by  Jashan A -- January 15th 2019 05:53 PM -- Updated: January 15th 2019 06:02 PM
ਅੰਮ੍ਰਿਤਸਰ: ਚਾਈਨਾ ਡੋਰ ਗਲ 'ਚ ਫਸਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ

ਅੰਮ੍ਰਿਤਸਰ: ਚਾਈਨਾ ਡੋਰ ਗਲ 'ਚ ਫਸਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ

ਅੰਮ੍ਰਿਤਸਰ: ਚਾਈਨਾ ਡੋਰ ਗਲ 'ਚ ਫਸਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ,ਅੰਮ੍ਰਿਤਸਰ: ਅੰਮ੍ਰਿਤਸਰ ’ਚ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਜਾਨ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਰਮਨ ਵਜੋਂ ਹੋਈ ਹੈ। ਖਬਰਾਂ ਮੁਤਾਬਕ ਰਮਨ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਬਜ਼ਾਰ ਜਾ ਰਿਹਾ ਸੀ, ਜਿਸ ਕਾਰਨ ਉਹ ਰਸਤੇ 'ਚ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। [caption id="attachment_240853" align="aligncenter" width="300"]Chinese kite string takes one life in Amritsar ਅੰਮ੍ਰਿਤਸਰ: ਚਾਈਨਾ ਡੋਰ ਗਲ 'ਚ ਫਸਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਡੋਰ ’ਚ ਇਸ ਕਦਰ ਫਸਿਆ ਕਿ ਐਕਟਿਵਾ ਦੇ ਪਿੱਛੇ ਤੋਂ ਸੜਕ ’ਤੇ ਜਾ ਡਿਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ’ਤੇ ਉਥੇ ਹੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। [caption id="attachment_240854" align="aligncenter" width="300"]Chinese kite string takes one life in Amritsar ਅੰਮ੍ਰਿਤਸਰ: ਚਾਈਨਾ ਡੋਰ ਗਲ 'ਚ ਫਸਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ[/caption] ਉਥੇ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News  


Top News view more...

Latest News view more...