ਹੋਰ ਖਬਰਾਂ

5000 ਪੈਦਲ ਅਤੇ 7000 ਕਿ.ਮੀ ਗੱਡੀ 'ਤੇ ਯਾਤਰਾ ਕਰ ਧਰਮਿੰਦਰ ਕੁਮਾਰ ਪਹੁੰਚੇ ਅੰਮ੍ਰਿਤਸਰ, ਸ੍ਰੀ ਹਰਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ

By Jashan A -- August 23, 2019 12:45 pm

5000 ਪੈਦਲ ਅਤੇ 7000 ਕਿ.ਮੀ ਗੱਡੀ 'ਤੇ ਯਾਤਰਾ ਕਰ ਧਰਮਿੰਦਰ ਕੁਮਾਰ ਪਹੁੰਚੇ ਅੰਮ੍ਰਿਤਸਰ, ਸ੍ਰੀ ਹਰਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ,ਸ੍ਰੀ ਅੰਮ੍ਰਿਤਸਰ ਸਾਹਿਬ: ਬਿਹਾਰ ਦੇ ਪਟਨਾ ਤੋਂ ਨਵੰਬਰ ਮਹੀਨੇ 'ਚ ਪੈਦਲ ਯਾਤਰਾ 'ਤੇ ਨਿਕਲੇ ਧਰਮਿੰਦਰ ਕੁਮਾਰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਜਿਸ ਦੌਰਾਨ ਅੱਜ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

Amritsarਤੁਹਾਨੂੰ ਦੱਸ ਦਈਏ ਕਿ ਧਰਮਿੰਦਰ ਪਟਨਾ ਤੋਂ 2018 ਨਵੰਬਰ ਮਹੀਨੇ 'ਚ ਚੱਲੇ ਸਨ ਅਤੇ ਇਸ ਯਾਤਰਾ ਦੇ ਦੌਰਾਨ ਉਹ 5000 ਪੈਦਲ ਅਤੇ 7000 ਕਿਲੋਮੀਟਰ ਗੱਡੀ 'ਤੇ ਯਾਤਰਾ ਕਰ ਅੰਮ੍ਰਿਤਸਰ ਪਹੁੰਚੇ ਹਨ। ਆਪਣੀ ਇਸ ਯਾਤਰਾ ਦੌਰਾਨ ਧਰਮਿੰਦਰ ਕੁਮਾਰ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦੇ ਰਹੇ ਹਨ।

ਹੋਰ ਪੜ੍ਹੋ: ਮੁੱਖ ਮੰਤਰੀ ਨੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹਾਂ ਲਈ SGPC ਤੋਂ ਸਹਾਇਤਾ ਪ੍ਰਾਪਤ ਕਰਨ ਲਈ ਮੰਤਰੀਆਂ ਦੇ ਸਮੂਹ ਨੂੰ ਕਿਹਾ

Amritsarਇਸ ਮੌਕੇ ਧਰਮਿੰਦਰ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ-ਜਿਸ ਰਸਤੇ 'ਚ ਗਏ ਉਸ ਨੇ ਵੀ ਉਸ ਰਸਤੇ 'ਤੇ ਪੈਦਲ ਯਾਤਰਾ ਕੀਤੀ।

Amritsarਉਸ ਨੇ ਕਿਹਾ ਕਿ 5000 ਪੈਦਲ ਅਤੇ 7000 ਕਿਲੋਮੀਟਰ ਗੱਡੀ 'ਤੇ ਯਾਤਰਾ ਕਰ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਦੀ ਪਹਿਲੀ ਉਦਾਸੀ ਖ਼ਤਮ ਹੋਈ। ਉਹਨਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ 'ਤੇ ਚੱਲ ਉਹਨਾਂ ਦੀ ਜੀਵਨੀ ਬਾਰੇ 'ਚ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ।

-PTC News

  • Share