ਮੰਡੀਆਂ ‘ਚ ਰੁਲ ਰਹੀ ਹੈ ਕਿਸਾਨਾਂ ਦੀ ਮਿਹਨਤ, ਪਰ ਸਰਕਾਰ ਨਹੀਂ ਲੈ ਰਹੀ ਸਾਰ

asr
ਮੰਡੀਆਂ 'ਚ ਰੁਲ ਰਹੀ ਹੈ ਕਿਸਾਨਾਂ ਦੀ ਮਿਹਨਤ, ਪਰ ਸਰਕਾਰ ਨਹੀਂ ਲੈ ਰਹੀ ਸਾਰ

ਮੰਡੀਆਂ ‘ਚ ਰੁਲ ਰਹੀ ਹੈ ਕਿਸਾਨਾਂ ਦੀ ਮਿਹਨਤ, ਪਰ ਸਰਕਾਰ ਨਹੀਂ ਲੈ ਰਹੀ ਸਾਰ ,ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਨਾ ਹੋਣ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਪਣੀ ਫਸਲ ਮੰਡੀਆਂ ‘ਚ ਲੈ ਕੇ ਆ ਰਹੇ ਹਨ,ਪਰ ਸਰਕਾਰੀ ਬੋਲੀ ਨਾ ਲੱਗਣ ‘ਤੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

asr
ਮੰਡੀਆਂ ‘ਚ ਰੁਲ ਰਹੀ ਹੈ ਕਿਸਾਨਾਂ ਦੀ ਮਿਹਨਤ, ਪਰ ਸਰਕਾਰ ਨਹੀਂ ਲੈ ਰਹੀ ਸਾਰ

ਅਜਿਹਾ ਹੀ ਅੱਜ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ‘ਚ ਦੇਖਣ ਨੂੰ ਮਿਲਿਆ। ਜਿਥੇ ਕਿਸਾਨ ਆਪਣੀ ਫਸਲ ਨੂੰ ਘੱਟ ਰੇਟ ‘ਤੇ ਵੇਚਣ ਲਈ ਮਜ਼ਬੂਰ ਹੋ ਰਹੇ ਹਨ।

ਹੋਰ ਪੜ੍ਹੋ:Surf Excel ਦੇ ਚੱਕਰ ‘ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ

asr
ਮੰਡੀਆਂ ‘ਚ ਰੁਲ ਰਹੀ ਹੈ ਕਿਸਾਨਾਂ ਦੀ ਮਿਹਨਤ, ਪਰ ਸਰਕਾਰ ਨਹੀਂ ਲੈ ਰਹੀ ਸਾਰ

ਮਿਲੀ ਜਾਣਕਾਰੀ ਮੁਤਾਬਕ ਕਣਕ ਦੀ ਖਰੀਦ ਲਈ ਮੰਡੀ ‘ਚ 20 ਹਜ਼ਾਰ ਤੋਂ ਵੱਧ ਬੋਰੀਆਂ ਪਹੁੰਚ ਚੁੱਕੀਆਂ ਹਨ, ਪਰ ਪਰ ਖਰੀਦ ਦਾ ਨਹੀਂ ਕੋਈ ਇੰਤਜ਼ਾਮ ਨਹੀਂ ਹੈ।

asr
ਮੰਡੀਆਂ ‘ਚ ਰੁਲ ਰਹੀ ਹੈ ਕਿਸਾਨਾਂ ਦੀ ਮਿਹਨਤ, ਪਰ ਸਰਕਾਰ ਨਹੀਂ ਲੈ ਰਹੀ ਸਾਰ

ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਅੱਕੇ ਕਿਸਾਨ ਨਿੱਜੀ ਕੰਪਨੀਆਂ ਨੂੰ 40 ਤੋਂ 50 ਰੁਪਏ ਕੁਇੰਟਲ ਸਸਤੇ ਭਾਅ ‘ਤੇ ਕਣਕ ਵੇਚ ਰਹੇ ਹਨ।

-PTC News