ਅੰਮ੍ਰਿਤਸਰ ‘ਚ ਰੰਜਿਸ਼ ਦੇ ਚੱਲਦੇ ਚੱਲੀਆਂ ਗੋਲੀਆਂ, 3 ਗੰਭੀਰ ਜ਼ਖਮੀ

amritsar

ਅੰਮ੍ਰਿਤਸਰ ‘ਚ ਰੰਜਿਸ਼ ਦੇ ਚੱਲਦੇ ਚੱਲੀਆਂ ਗੋਲੀਆਂ, 3 ਗੰਭੀਰ ਜ਼ਖਮੀ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਪੁਰਾ ਇਲਾਕੇ ‘ਚ ਵੱਡੀ ਵਾਰਦਾਤ ਵਾਪਰਨ ਦੀ ਸੂਚਨਾ ਮਿਲੀ ਹੈ। ਇਸ ਵਾਰਦਾਤ ਦੌਰਾਨ ਰੰਜਿਸ਼ ਦੇ ਚੱਲਦਿਆਂ ਅਚਾਨਕ ਗੋਲੀਆਂ ਮਾਰ ਕੇ 3 ਲੋਕਾਂ ਨੂੰ ਜ਼ਖਮੀਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਘਟਨਾ ਉਸ ਸਮੇ ਵਾਪਰੀ ਜਦੋਂ ਗੁਰਮੇਜ ਸਿੰਘ ਦਾ ਬੱਚਾ ਭੋਲਾ ਨਾਂ ਦੇ ਵਿਅਕਤੀ ਦੀ ਦੁਕਾਨ ਬਾਹਰ ਪਟਾਕੇ ਚਲਾ ਰਿਹਾ ਸੀ।

asrਇਸ ਦੌਰਾਨ ਗੁੱਸੇ ‘ਚ ਆਏ ਭੋਲਾ ਨੇ ਬੱਚੇ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਦੋਹਾਂ ਪਰਿਵਾਰਾਂ ‘ਚ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਜਦੋਂ ਆਪਸ ‘ਚ ਰਾਜੀਨਾਮਾ ਹੋਣ ਦੀ ਗੱਲ ਆਈ ਤਾਂ ਰਾਜੀਨਾਮੇ ਦੌਰਾਨ ਹੀ ਝਗੜਾ ਹੋ ਗਿਆ। ਸੂਤਰਾਂ ਅਨੁਸਾਰ ਇਸ ਮਾਮਲੇ ਸਬੰਧੀ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਭੋਲਾ ਪਰਿਵਾਰ ਨੇ ਉਹਨਾਂ ਨੂੰ ਰਾਜ਼ੀਨਾਮੇ ਲਈ ਬੁਲਾਇਆ ਸੀ।

asrਪਰ ਉਹਨਾਂ ਨੇ ਪੀੜਤਾ ‘ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ 3 ਲੋਕ ਜ਼ਖਮੀ ਹੋ ਗਏ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੀੜਤਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਨਜਿੱਠਿਆ ਜਾਵੇਗਾ।

—PTC News