ਸਿਹਤ ਵਿਭਾਗ ਹੋਇਆ ਸਖਤ, ਅੰਮ੍ਰਿਤਸਰ ‘ਚ ਮਿਲਾਵਟੀ ਮਿਠਾਈ ਕੀਤੀ ਜਬਤ

health department

ਸਿਹਤ ਵਿਭਾਗ ਹੋਇਆ ਸਖਤ, ਅੰਮ੍ਰਿਤਸਰ ‘ਚ ਮਿਲਾਵਟੀ ਮਿਠਾਈ ਕੀਤੀ ਜਬਤ,ਅੰਮ੍ਰਿਤਸਰ: ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਵੀ ਕਮਰ ਕਸ ਲਈ ਹੈ, ਜਿਸ ਦੌਰਾਨ ਟੀਮ ਵੱਲੋਂ ਸੂਬੇ ਦੀਆਂ ਵੱਖ ਵੱਖ ਥਾਵਾਂ ‘ਤੇ ਜਾ ਕੇ ਮਿਠਾਈ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਲੜੀ ਦੇ ਤਹਿਤ ਹੀ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮਹਿਤਾ ’ਚ ਸੀਲ ਕੀਤੇ ਗਏ ਕੋਲਡ ਸਟੋਰ ’ਚ ਰੱਖੇ ਮਠਿਆਈਆਂ ਦੇ ਕੰਟੇਨਰਾਂ ਨੂੰ ਖੋਲ੍ਹ ਕੇ ਸੈਂਪਲਿੰਗ ਕੀਤੀ। ਇਸ ਕੋਲਡ ਸਟੋਰ ਵਿਚ ਗੁਰੂ ਅਮਰਦਾਸ ਸਵੀਟਸ ਸ਼ਾਪ ਛੇਹਰਟਾ, ਕਰਮਬੀਰ ਸਵੀਟਸ ਸ਼ਾਪ ਛੇਹਰਟਾ, ਭਾਟੀਆ ਸਵੀਟਸ ਸ਼ਾਪ ਰਾਮਬਾਗ, ਕ੍ਰਿਸ਼ਨਾ ਸਵੀਟਸ ਸ਼ਾਪ ਮਕਬੂਲਪੁਰਾ, ਐੱਸ. ਕੇ. ਸਵੀਟਸ ਸ਼ਾਪ ਸ਼ਰੀਫਪੁਰਾ ਤੇ ਸੇਖੋਂ ਸਵੀਟਸ ਸ਼ਾਪ ਗਿਲਵਾਲੀ ਗੇਟ ਵੱਲੋਂ ਮਠਿਆਈਆਂ ਰਖਵਾਈਅਾਂ ਗਈਅਾਂ ਸਨ।

ਹੋਰ ਪੜ੍ਹੋ:ਵਾਦੀ ਵਿਚ ਸੀਜ਼ ਫਾਇਰ ਖਤਮ, ਪਰ ਸੁਰੱਖਿਆ ਬਲ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦੇਣ ਨੂੰ ਤਿਆਰ

ਦੱਸਿਆ ਜਾ ਰਿਹਾ ਹੈ ਕਿ ਇਹ ਮਿਠਾਈਆਂ 60 ਕੁਇੰਟਲ ਸੀ, ਜੋ ਕੇ ਪਿਛਲੇ ਇੱਕ ਮਹੀਨੇ ਤੋਂ ਇਸ ਸਟੋਰ ਵਿੱਚ ਰੱਖੀ ਹੋਈ ਸੀ।ਇਸ ਦੌਰਾਨ ਸਹਿਤ ਵਿਭਾਗ ਦੀ ਟੀਮ ਦੇ ਅਧਿਕਾਰੀ ਡਾ. ਭਾਗੋਵਾਲੀਆ ਨੇ ਕਿਹਾ ਕਿ ਇਹ ਮਠਿਆਈ ਅੰਮ੍ਰਿਤਸਰ ਦੀ ਨਹੀਂ, ਸਗੋਂ ਬਾਹਰ ਤੋਂ ਮੰਗਵਾਈ ਗਈ ਹੈ, ਜੋ ਕਿ ਸਾਫੀ ਨੁਕਸਾਨਦਾਇਕ ਹੈ ਅਤੇ ਸਾਡੇ ਲਈ ਕਈ ਬਿਮਾਰੀ ਦਾ ਕਾਰਨ ਬਣ ਸਕਦੀ।

ਇਸ ਤੋਂ ਬਾਅਦ ਵਿਭਾਗ ਦੀ ਟੀਮ ਵਲੋਂ ਸਾਰੀਆਂ ਦੁਕਾਨਾਂ ਦੇ ਮਾਲਕਾਂ ਦਾ ਚਲਾਨ ਕੱਟ ਦਿੱਤਾ ਅਤੇ ਉਹਨਾ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ।

—PTC News