Advertisment

ਕਾਸਾਨੋਵ ਮੈਮੋਰੀਅਲ ਮੀਟ ‘ਚ 2 ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਢਿੱਲੋਂ ਦੀ ਮਾਂ ਨੇ ਪੰਜਾਬ ਸਰਕਾਰ ਖਿਲਾਫ ਜਤਾਈ ਨਾਰਾਜ਼ਗੀ

author-image
Jashan A
Updated On
New Update
ਕਾਸਾਨੋਵ ਮੈਮੋਰੀਅਲ ਮੀਟ ‘ਚ 2 ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਢਿੱਲੋਂ ਦੀ ਮਾਂ ਨੇ ਪੰਜਾਬ ਸਰਕਾਰ ਖਿਲਾਫ ਜਤਾਈ ਨਾਰਾਜ਼ਗੀ
Advertisment
ਕਾਸਾਨੋਵ ਮੈਮੋਰੀਅਲ ਮੀਟ ‘ਚ 2 ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਢਿੱਲੋਂ ਦੀ ਮਾਂ ਨੇ ਪੰਜਾਬ ਸਰਕਾਰ ਖਿਲਾਫ ਜਤਾਈ ਨਾਰਾਜ਼ਗੀ,ਅੰਮ੍ਰਿਤਸਰ: ਪਿਛਲੇ ਦਿਨੀਂ ਕਜਾਕਿਸਤਾਨ ‘ਚ ਆਯੋਜਿਤ ਕੀਤੀ ਗਈ ਕਾਸਾਨੋਵ ਮੈਮੋਰੀਅਲ ਮੀਟ ‘ਚ ਅੰਮ੍ਰਿਤਸਰ ਦੀ ਨਵਜੀਤ ਕੌਰ ਢਿੱਲੋਂ 2 ਸੋਨ ਤਮਗ਼ੇ ਜਿੱਤ ਕੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। publive-imageਤੁਹਾਨੂੰ ਦੱਸ ਦੇਈਏ ਕਿ ਨਵਜੀਤ ਕੌਰ ਦੀ ਮਾਂ ਕੁਲਦੀਪ ਕੌਰ ਜੋ ਆਪ ਹਾਕੀ ਦੀ ਕੌਮਾਂਤਰੀ ਪੱਧਰ ਦੀ ਖਿਡਾਰਨ ਰਹੀ ਹੈ ਤੇ 1986 ਚ ਏਸ਼ੀਆਈ ਖੇਡਾਂ ਚ ਬਰੌਂਜ਼ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੀ ਹੈ ਨੇ ਜਿਥੇ ਆਪਣੀ ਧੀ ਦੀ ਉਪਲਬਧੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉੱਥੇ ਪੰਜਾਬ ਸਰਕਾਰ ਤੇ ਉਸਦੀ ਧੀ ਦੀ ਇਸ ਉਪਲਬਧੀ ਨੂੰ ਅਣਡਿੱਠ ਕਰਨ ਦਾ ਦੋਸ਼ ਲਾਇਆ ਹੈ ਕਿ 10 ਦਿਨ ਬੀਤਣ ਦੇ ਬਾਵਜੂਦ ਸੂਬਾ ਸਰਕਾਰ ਨੇ ਨਵਜੀਤ ਕੌਰ ਜਾ ਉਸਦੇ ਮਾਪਿਆਂ ਨੂੰ ਵਧਾਈ ਦੇਣੀ ਵੀ ਮੁਨਾਸਿਬ ਨਹੀਂ ਸਮਝੀ। ਹੋਰ ਪੜ੍ਹੋ: ਮੰਦਿਰ ਦੇ ਪੁਜਾਰੀਆਂ ਦਾ ਇਹ ਸ਼ਰਮਨਾਕ ਕਾਰਾ ਵੇਖ ਕੇ ਉੱਠ ਜਾਏਗਾ ਵਿਸ਼ਵਾਸ਼ ਇਥੋਂ ਤਕ ਕਿ ਕਾਮਨਵੈਲਥ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਨੂੰ ਇਨਕਮ ਟੈਕਸ ਵਿਭਾਗ ਵਲੋ ਨੌਕਰੀ ਦਿੱਤੀ ਗਈ ਹੈ,ਪਰ ਸੂਬਾ ਸਰਕਾਰ ਵਲੋਂ ਨਾ ਹੀ ਨਵਜੀਤ ਕੌਰ ਦੀ ਸਿਖਲਾਈ ਲਈ ਕੁਝ ਸਹੂਲਤ ਦਿੱਤੀ ਗਈ ਤੇ ਨਾ ਹੀ ਨੌਕਰੀ। publive-imageਨਵਜੀਤ ਕੌਰ ਦੀ ਮਾਂ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਓਲੰਪਿਕ ਖੇਡਾਂ ਲਈ ਤਿਆਰ ਕਰਨ ਵਾਸਤੇ ਉੱਚ ਪੱਧਰੀ ਟਰੇਨਿੰਗ ਲਈ ਨਵਜੀਤ ਕੌਰ ਨੂੰ ਬਾਹਰ ਭੇਜਿਆ ਜਾਵੇ। -PTC News-
amritsar-news amritsar-news-in-punjabi latest-amritsar-news news-in-punjab gold-medalist-navjeet-kaur-dhillon gold-medalist-navjeet-kaur-dhillon-news latest-gold-medalist-navjeet-kaur-dhillon-news
Advertisment

Stay updated with the latest news headlines.

Follow us:
Advertisment