Advertisment

ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਆਗੂ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

author-image
Jashan A
Updated On
New Update
ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਆਗੂ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ
Advertisment
ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਆਗੂ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ,ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਵੱਲੋਂ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਆਗੂ ਰਣਜੀਤ ਰਾਣਾ ਅਤੇ ਉਸਦੇ 2 ਸਾਥੀਆਂ ਨੂੰ ਪੁਲਿਸ ਵਲੋਂ ਅੰਮ੍ਰਿਤਸਰ ਦੀ ਅਦਾਲਤ ਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਅਦਾਲਤ ਨੇ ਸੁਣਾਵੀ ਕਰਦਿਆਂ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਇਨ੍ਹਾਂ ਤਸਕਰਾਂ ਦੇ ਪਾਕਿਸਤਾਨ ਚ ਤਸਕਰੀ ਦੇ ਨੈਟਵਰਕ ਸਬੰਧੀ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਹੋਰ ਪੜ੍ਹੋ: ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਇੱਕ ਕਿੱਲੋ ਹੈਰੋਇਨ ਸਮੇਤ 2 ਨੂੰ ਦਬੋਚਿਆ ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬੀਤੇ ਕੱਲ੍ਹ ਡੇਢ ਕਿਲੋ ਹੈਰੋਇਨ ਸਮੇਤ ਗਿਰਫ਼ਤਾਰ ਕੀਤੇ 3 ਤਸਕਰਾਂ ‘ਚ ਰਣਜੀਤ ਰਾਣਾ ਵੀ ਸ਼ਾਮਿਲ ਸੀ। ਇਸ ਤੋਂ ਪਹਿਲਾਂ ਵੀ ਪੁਲਿਸ ਨੇ 9 ਕਿੱਲੋ ਹੈਰੋਇਨ ਸਮੇਤ ਭਰਾ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਅਤੇ ਹੈਰੋਇਨ ਤਸਕਰੀ ਮਾਮਲੇ ‘ਚ ਜਮਾਨਤ ‘ਤੇ ਬਾਹਰ ਆਇਆ ਸੀ। -PTC News-
punjabi-news amritsar congress heroin
Advertisment

Stay updated with the latest news headlines.

Follow us:
Advertisment