ਸੁੰਨਸਾਨ ਪਿਆ ਹੈ ਅਜਨਾਲਾ ਹਮਲੇ ਦੇ ਮੁੱਖ ਦੋਸ਼ੀ ਦਾ ਘਰ (ਤਸਵੀਰਾਂ)

ajnala blast

ਸੁੰਨਸਾਨ ਪਿਆ ਹੈ ਅਜਨਾਲਾ ਹਮਲੇ ਦੇ ਮੁੱਖ ਦੋਸ਼ੀ ਦਾ ਘਰ (ਤਸਵੀਰਾਂ),ਅੰਮਿਤਸਰ: ਅੰਮ੍ਰਿਤਸਰ ਸੰਤ ਨਿਰੰਕਾਰੀ ਭਵਨ ਵਿੱਚ ਬੰਬ ਧਮਾਕਾ ਕਰਨ ਵਾਲਾ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਦੂਜੇ ਦੋਸ਼ੀ ਅਵਤਾਰ ਸਿੰਘ ਦੀ ਦੀ ਭਾਲ ਹਾਲੇ ਵੀ ਜਾਰੀ ਹੈ। ਇਸ ਮਾਮਲੇ ‘ਚ ਇੱਕ ਦੋਸ਼ੀ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਦੇ ਦੂਸਰੇ ਦੋਸ਼ੀ ਅਵਤਾਰ ਸਿੰਘ ਪਿੰਡ ਚੱਕ ਮਿਸ਼ਰੀ ਦਾ ਰਹਿਣ ਵਾਲਾ ਹੈ।ਮੁੱਖ ਦੋਸ਼ੀ ਅਵਤਾਰ ਸਿੰਘ ਆਰ ਐੱਮ ਪੀ ਡਾਕਟਰ ਹੈ।

amritsarਪੀਟੀਸੀ ਨਿਊਜ਼ ਦੀ ਟੀਮ ਇਸ ਮਾਮਲੇ ਬਾਰੇ ਜਾਂਚ ਕਰਨ ਲਈ ਅਵਤਾਰ ਸਿੰਘ ਦੇ ਸਿੰਘ ਦੇ ਪਿੰਡ ਪਹੁੰਚੀ ਤਾਂ ਉਸ ਦੇ ਘਰ ਨੂੰ ਤਾਲੇ ਲੱਗੇ ਹੋਏ ਦਿਖਾਈ ਦਿੱਤੇ ਅਤੇ ਉਸ ਦਾ ਘਰ ਸੁੰਨਸਾਨ ਪਿਆ ਹੈ।

avtar home ਇਸ ਮਾਮਲੇ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਅਵਤਾਰ ਸਿੰਘ ਅਤੇ ਉਸ ਦਾ ਪਰਿਵਾਰ ਫ਼ਰਾਰ ਹੈ।ਦੱਸ ਦੇਈਏ ਕਿ ਅਵਤਾਰ ਸਿੰਘ ਦੇ ਘਰ ਸਭ ਤੋਂ ਪਹਿਲਾਂ ਪੀ ਟੀ ਸੀ ਨਿਊਜ਼ ਦੀ ਟੀਮ ਪਹੁੰਚੀ।

avtar singhਦੱਸ ਦੇਈਏ ਕਿ ਇਹਨਾਂ ਦੋਸ਼ੀਆਂ ਨੇ ਬੀਤੇ ਐਂਤਵਾਰ ਨੂੰ ਅਜਨਾਲਾ ਦੇ ਸੰਤ ਨਿਰੰਕਾਰੀ ਭਵਨ ‘ਤੇ ਬੰਬ ਧਮਾਕੇ ਨੂੰ ਅੰਜ਼ਾਮ ਦਿੱਤਾ ਸੀ ਜਿਸ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 22 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।

—PTC News