Fri, Apr 19, 2024
Whatsapp

ਅੰਮ੍ਰਿਤਸਰ ‘ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣੀ ਖਾਲਸਾ ਏਡ, ਮੁੱਹਈਆ ਕਰਵਾਇਆ ਲੋੜੀਂਦਾ ਸਮਾਨ

Written by  Jashan A -- July 02nd 2019 02:06 PM -- Updated: July 02nd 2019 02:29 PM
ਅੰਮ੍ਰਿਤਸਰ ‘ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣੀ ਖਾਲਸਾ ਏਡ, ਮੁੱਹਈਆ ਕਰਵਾਇਆ ਲੋੜੀਂਦਾ ਸਮਾਨ

ਅੰਮ੍ਰਿਤਸਰ ‘ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣੀ ਖਾਲਸਾ ਏਡ, ਮੁੱਹਈਆ ਕਰਵਾਇਆ ਲੋੜੀਂਦਾ ਸਮਾਨ

ਅੰਮ੍ਰਿਤਸਰ ‘ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣੀ ਖਾਲਸਾ ਏਡ, ਮੁੱਹਈਆ ਕਰਵਾਇਆ ਲੋੜੀਂਦਾ ਸਮਾਨ ,ਸ੍ਰੀ ਅੰਮ੍ਰਿਤਸਰ ਸਾਹਿਬ: ਪਿਛਲੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਮਰੰਗ ਰੋਡ 'ਤੇ ਸਥਿਤ ਝੁੱਗੀਆਂ ‘ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 150 ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ ਸਨ।

ਜਿਸ ਕਾਰਨ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਲੋਕ ਕਾਫੀ ਘਬਰਾਏ ਹੋਏ ਸਨ ਤੇ ਉਹਨਾਂ ਦੇ ਸਿਰ 'ਤੇ ਛੱਤ ਵੀ ਨਹੀਂ ਸੀ। ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹੋਰ ਪੜ੍ਹੋ:ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਨੇ ਕਿਸਾਨਾਂ ਦੀਆਂ ਖੁਦਕੁਸੀਆਂ ਨੂੰ ਰੋਕਣ ਲਈ ਬਣਾਈ ਫਿਲਮ ਇਸ ਦੌਰਾਨ ਉਹਨਾਂ ਦੀ ਮਦਦ ਖਾਲਸਾ ਏਡ ਅੱਗੇ ਆਈ ਤੇ ਲੋਕਾਂ ਨੂੰ ਲੋੜੀਂਦਾ ਸਮਾਨ ਮੁੱਹਈਆ ਕਰਵਾਇਆ। ਇੱਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜੋ ਆਪਣੇ ਕੰਮਾਂ ਲਈ ਜਾਣੀ ਜਾਂਦੀ ਹੈ।
 
View this post on Instagram
 

@khalsa_aid ਵੱਲੋਂ ਅੰਮ੍ਰਿਤਸਰ ਚਮਰੰਗ ਰੋਡ ਵਿਖੇ ਅੱਗ ਦੀ ਭੇਟ ਚੜੀਆਂ 84 ਝੁੱਗੀਆਂ ਜਿੱਥੇ ਕਿ ਮਿੰਟਾਂ ਦੇ ਵਿੱਚ ਹੀ ਸਭ ਕੁੱਝ ਸੜ ਕੇ ਸਵਾਹ ਹੋ ਗਿਆ ਸੀ ਉਸੀ ਰਾਤ ਉੱਥੇ ਪਹੁੰਚ ਕੇ ਟੀਮ ਵੱਲੋਂ ਜ਼ਰੂਰੀ ਸਮਾਨ ਦੀ ਲੋੜ ਵੇਖਦਿਆਂ ਹੋਇਆਂ ਕਲ ਸਾਰੀ ਝੁੱਗੀ ਵਾਸੀਆਂ ਨੂੰ 2-2 ਮੰਜੇ, ਰਾਸ਼ਨ, ਸੈਨਟਰੀ ਕਿੱਟ, ਬਾਲਟੀ ਆਦਿ ਵੰਡੇ ਗਏ| ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ । Support/Donate : https://www.khalsaaid.org/donate-india

A post shared by Khalsa Aid India (@khalsaaid_india) on

ਸਮੇਂ ਸਮੇਂ ਤੇ ਇਹ ਸੰਸਥਾ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ।ਮਹਾਰਾਸ਼ਟਰ ਦਾ ਸੋਕਾਗ੍ਰਸਤ ਇਲਾਕਾ ਹੋਵੇ ਜਾਂ ਫਿਰ ਹੜ੍ਹਗ੍ਰਸਤ ਇਲਾਕਿਆਂ ‘ਚ ਫਸੇ ਲੋਕਾਂ ਦੀ ਮਦਦ ਅਤੇ ਉਨ੍ਹਾਂ ਦੇ ਮੁੜ ਤੋਂ ਵਸੇਬੇ ਦੀ ਗੱਲ ਹੋਵੇ । ਇਹ ਸੰਸਥਾ ਤੁਰੰਤ ਮਦਦ ਲਈ ਪਹੁੰਚਦੀ ਹੈ।
-PTC News

Top News view more...

Latest News view more...