ਅੰਮ੍ਰਿਤਸਰ: ਵਿਆਹ ‘ਚ ਲਾੜੇ ਦੇ ਦੋਸਤ ਨੇ ਚਲਾਈ ਗੋਲੀ, 11 ਸਾਲਾਂ ਮਾਸੂਮ ਜ਼ਖਮੀ

amritsar firing
ਅੰਮ੍ਰਿਤਸਰ: ਵਿਆਹ 'ਚ ਲਾੜੇ ਦੇ ਦੋਸਤ ਨੇ ਚਲਾਈ ਗੋਲੀ, 11 ਸਾਲਾਂ ਮਾਸੂਮ ਜ਼ਖਮੀ

ਅੰਮ੍ਰਿਤਸਰ: ਵਿਆਹ ‘ਚ ਲਾੜੇ ਦੇ ਦੋਸਤ ਨੇ ਚਲਾਈ ਗੋਲੀ, 11 ਸਾਲਾਂ ਮਾਸੂਮ ਜ਼ਖਮੀ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਬੋਪਾਰਾਇ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋ ਵਿਆਹ ਵਾਲੇ ਘਰ ਲਾੜੇ ਦੇ ਦੋਸਤ ਵਲੋਂ ਚਲਾਈ ਗੋਲੀ ਇਕ 11 ਸਾਲਾ ਮਾਸੂਮ ਦੇ ਜਾ ਲੱਗੀ। ਜ਼ਖਮੀ ਹਾਲਤ ‘ਚ ਬੱਚੇ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

firing in marriage
ਅੰਮ੍ਰਿਤਸਰ: ਵਿਆਹ ‘ਚ ਲਾੜੇ ਦੇ ਦੋਸਤ ਨੇ ਚਲਾਈ ਗੋਲੀ, 11 ਸਾਲਾਂ ਮਾਸੂਮ ਜ਼ਖਮੀ

ਇਸ 11 ਸਾਲਾਂ ਬੱਚੇ ਦਾ ਨਾਮ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ। ਬੱਚੇ ਮੁਤਾਬਕ ਜਦੋਂ ਜਾਗੋ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਸਾਰੇ ਨੱਚ ਰਹੇ ਸਨ ਤੇ ਉਦੋਂ ਹੀ ਦੁਲਹੇ ਦਾ ਜੀਜਾ ਆਪਣੇ ਦੋਸਤਾਂ ਨਾਲ ਜਾਗੋ ਵਿੱਚ ਸ਼ਾਮਿਲ ਹੋਇਆ ਤੇ ਉਸ ਦੇ ਦੋਸਤਾਂ ਵੱਲੋਂ 12 ਬੋਰ ਦੀ ਰਾਈਫਲ ਰਾਹੀਂ ਫਾਇਰ ਕੀਤੇ ਗਏ ਤੇ ਜਦੋਂ ਉਹ ਰਾਈਫਲ ਵਿੱਚ ਕਾਰਤੂਸ ਭਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ ਤੇ ਉਸਦੀ ਲੱਤ ਵਿੱਚ ਜਾ ਲੱਗੀ।

firing in marriage
ਅੰਮ੍ਰਿਤਸਰ: ਵਿਆਹ ‘ਚ ਲਾੜੇ ਦੇ ਦੋਸਤ ਨੇ ਚਲਾਈ ਗੋਲੀ, 11 ਸਾਲਾਂ ਮਾਸੂਮ ਜ਼ਖਮੀ

ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਵਲੋਂ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ, ਪਰ ਪੁਲਿਸ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ।

-PTC News